ਰੁੱਤ ਬਸੰਤ ਦਾ ਮੌਸਮ ਆਇਆ, ਨਾ ਗਰਮੀ ਨਾ ਸਰਦੀ।
ਛੇ ਰੁੱਤਾਂ ‘ਚੋਂ ਸਿਰਕੱਢ ਹੈ ਇਹ, ਰਾਣੀ ਭਾਰਤ-ਭਰ ਦੀ।
ਆਉਂਦੀ ਹੈ ਇਹ ਰੁੱਤ ਜਦੋਂ ਵੀ, ਸਰਦੀ ਉੱਡ-ਪੁਡ ਜਾਵੇ।
ਬੱਚਾ-ਬੱਚਾ ਏਸ ਦਿਵਸ ਤੇ, ਪਤੰਗ ਉਡਾਉਣਾ ਚਾਹਵੇ।
ਫੁੱਲ-ਪੱਤੀਆਂ ਸਭ ਮਹਿਕ ਰਹੇ ਨੇ, ਦਿੱਸੇ ਅਜਬ ਨਜ਼ਾਰਾ।
ਰੰਗ ਬਸੰਤੀ ਹਰ ਪਾਸੇ ਹੈ, ਖ਼ੁਸ਼ ਹੈ ਆਲਮ ਸਾਰਾ।
ਵਿੱਚ ਹਵਾ ਦੇ ਘੁਲੀ ਸੁਗੰਧੀ, ਉਡਦੀਆਂ ਵੇਖ ਪਤੰਗਾਂ।
ਵੱਖੋ-ਵੱਖ ਆਕਾਰ ਇਨ੍ਹਾਂ ਦੇ, ਦਿਲਕਸ਼ ਜਾਪਣ ਰੰਗਾਂ।
‘ਵੋਹ ਕਾਟਾ’ ਦੀਆਂ ਆਉਣ ਅਵਾਜ਼ਾਂ, ਪੇਚੇ ਪਏ ਨੇ ਲੱਗਦੇ।
ਡੀ.ਜੇ. ਉੱਤੇ ਤਾਲ ਮਿਲਾਵਣ, ਸਾਰੇ ਕਿੰਨਾ ਫ਼ਬਦੇ।
ਰਾਗ ਬਸੰਤ ‘ਚ ਕੀਰਤਨ ਹੋਵੇ, ਸਾਰੇ ਗੁਰੂ-ਦੁਆਰੇ।
ਦੂਖ ਨਿਵਾਰਨ ਪਟਿਆਲੇ ਵਿੱਚ, ਦੁਖ ਕੱਟ ਜਾਂਦੇ ਸਾਰੇ।
ਏਸ ਬਸੰਤੀ ਮੌਸਮ ਵਿੱਚ, ਕੁਦਰਤ ਵੰਡਦੀ ਹੈ ਖੇੜੇ।
ਸਾੜਾ-ਨਫ਼ਰਤ-ਈਰਖਾ ਛੱਡੀਏ, ਆਈਏ ਸਭ ਦੇ ਨੇੜੇ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)

