ਪੰਜਾਬੀ ਫਿਲਮ ਇੰਡਸਟ੍ਰੀਜ ਵਿਚ ਆਪਣੀ ਨਵੇਕਲੀ ਪਹਿਚਾਣ ਬਣਾ ਚੁੱਕੇ , ਪ੍ਰਸਿੱਧ ਫਿਲਮ ਲੇਖਕ ਤੇ ਡਾਇਰੈਕਟਰ ਵਿੱਕੀ ਸਿੰਘ ਜਿੰਨਾ ਪੰਜਾਬੀ ਸਿਨੇਮਾ ਨੂੰ ਬਹੁਤ ਸਾਰੀਆਂ ਫਿਲਮਾਂ ਤੇ ਦਰਜਨਾਂ ਗੀਤ ਡਾਇਰੈਕਟ ਕਰ ਆਪਣਾ ਸੁਮਾਰ ਬਣਾਇਆ। ਹੁਣ ਪੰਜਾਬ ਦੀ ਪਹਿਲੀ ਪੁਆਧੀ ਡਾਕੂਮੈਂਟਰੀ ਫਿਲਮ ਖੁਦ ਲਿਖ ਤੇ ਡਾਇਰੈਕਟ ਕਰ,ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲਿਆਂ ਦੇ ਝੋਲੀ ਪਾਉਣ ਜਾ ਰਹੇ ਹਨ।
ਪੰਜਾਬ ਦੇ ਪੁਆਧ ਇਲਾਕੇ ਨਾਲ ਸਬੰਧਤ ਪ੍ਰਸਿੱਧ ਗਵੱਈਏ, ਜਿੰਨਾ ਦੀ ਚਰਚਾ ਦੂਰ ਦੂਰ ਤੱਕ ਇਲਾਕਿਆਂ ਵਿੱਚ ਆਮ ਸੁਣਨ ਨੂੰ ਮਿਲਦੀ ਸੀ। ਓਨਾਂ ਦੀ ਗਾਇਕੀ ਦੇ ਮੁਰੀਦ,ਓਨਾਂ ਦੀ ਝਲਕ ਪਾਉਣ ਲਈ ਬਹੁਤ ਸਾਰੇ ਰਸੀਏ ਵੀ ,ਓਨਾਂ ਦੇ ਦਰਬਾਰ ਹਾਜ਼ਰੀ ਭਰਦੇ ਸਨ। ਓਨਾਂ ਦੀ ਮਿੱਠੀ ਆਵਾਜ਼ ਨਾਲ ਪੌਣ ਪਾਣੀ ਵਿਚ ਮਿਠਾਸ ਘੁਲਦੀ ਸੀ। ਮੈ ਮਹਾਨ ਰੱਬ ਰੂਪੀ ਇਨਸਾਨ ਭਗਤ ਆਸਾ ਰਾਮ ਜੀ ਗੱਲ ਕਰਨ ਜਾ ਰਿਹਾ। ਜਿੰਨਾ ਦੀ ਪਹਿਲੀ ਪੁਆਧੀ ਡਾਕੂਮੈਂਟਰੀ ਫਿਲਮ ‘ਦ ਲੀਜੈਂਡ’ ਏ ਲਾਈਫ ਸਟੋਰੀ ਆਫ ਭਗਤ ਆਸਾ ਰਾਮ ਜੀ 1ਫਰਵਰੀ 2025 , “ਟੀਮ ਰੂਹ ਇੰਟਰਨੈਸ਼ਨਲ” ਨਿੱਜੀ ਯੂ ਟਿਊਬ ਚੈਨਲ ਤੇ ਰੀਲੀਜ਼ ਕੀਤੀ ਜਾਵੇਗੀ।
ਇਸ ਫਿਲਮ ਦੇ ਪ੍ਰੋਡਿਊਸਰ ਜਰਨੈਲ ਹੁਸ਼ਿਆਰਪੁਰੀ ਤੇ ਰਘਵੀਰ ਭੁੱਲਰ ਹਨ। ਇਸ ਦੀ ਪ੍ਰੋਡਕਸ਼ਨ “ਰਬਾਬ ਸਟੂਡੀਓ ਮੋਹਾਲੀ” ਅਤੇ ਡੀ.ਪੀ.ਓ ਦੀਪ ਰਾਏ, ਅਡੀਟਰ ਸਮਰਾਟ ਸਿੰਘ।
ਇਸ ਫਿਲਮ ਵਿਚ ਅਦਾਕਾਰ ਪਰਮਜੀਤ ਬੰਧਨ,ਜਰਨੈਲ ਹੁਸ਼ਿਆਰਪੁਰੀ , ਰਘਵੀਰ ਭੁੱਲਰ, ਜੱਸ ਬਾਵੇਜਾ, ਰੁਪਿੰਦਰਪਾਲ,ਕਮਲ ਸ਼ਰਮਾਂ,ਹਰਪ੍ਰੀਤ ਕੌਰ,ਕੁਲਵੰਤ ਸਿੰਘ, ਹਰਦੀਸ਼ ਬੈਂਸ,ਦਿਲਬਾਗ ਸਿੰਘ,ਦਰਸਨ ਸਿੰਘ,ਤੇਜਿੰਦਰ ਮਾਨ,ਕੋਮਲ,ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਹਰਦੀਪ ਸਿੰਘ,ਸੁਖਬੀਰ ਸੁੱਖੀ,ਅਕਾਸ਼ ਰਾਣਾ,ਜਗਦੀਸ਼ ਖਰਖਾਲ।
ਵਿਸੇਸ਼ ਧੰਨਵਾਦ ਅਮਰਾਓ ਸਿੰਘ, ਪਰਮਿੰਦਰ ਸਿੰਘ ਸੋਹਾਣਾ,ਬਹਾਲ ਸਿੰਘ, ਪ੍ਰੇਮ ਸਿੰਘ ਲੰਬਰਦਾਰ,ਕੇਸਰ ਸਿੰਘ,ਗੁਰਨਾਮ ਸਿੰਘ,ਤੇਜਪਾਲ ਰਾਣਾ,ਬੀ.ਕੇ ਗੋਇਲ ਤੇ ਪ੍ਰਦੂਮਨ ਕੌਸ਼ਿਕ ਕੀਤਾ।
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392