ਪੁੱਛ ਸਾਡੇ ਰੱਬ ਤੋਂ ਕੱਲੇ ਖੜੇ ਕੱਲੇ ਅੜੇ
ਜਦ ਘੇਰੇ ਬਿਪਤਾ ਨੇ ਪਾਏ ਹੋਏ ਸੀ,
ਕੋਈ ਆਣ ਕੇ ਨਾ ਸਾਡੇ ਪੱਖ ਵਿੱਚ ਖੜਿਆ
ਉਂਝ ਲੋਕ ਜਿੰਦਗੀ ਚ ਬੜੇ ਆਏ ਹੋਏ ਸੀ,
ਅੱਖਾਂ ਥੱਕੀਆਂ ਸੀ ਸਮਾਂ ਚੰਗਾ ਉਡੀਕ ਦੀਆਂ
ਮਾੜੇ ਵਕਤਾਂ ਦੇ ਬੜੇ ਹੀ ਸਤਾਏ ਹੋਏ ਸੀ,
ਔਖਾ ਹੋ ਗਿਆ ਸੀ ਹੱਥ ਘੁੱਟ ਕੇ ਜਿਊਣਾ
ਕਿੰਨਿਆਂ ਨੇ ਗਲ਼ ਅੰਗੂਠੇ ਲਾਏ ਹੋਏ ਸੀ,
ਬਾਪੂ ਆਖੀਰ ਤੱਕ ਦਿੰਦਾ ਰਿਹਾ ਹੱਲਾਸ਼ੇਰੀਆਂ
ਉਂਝ ਮੈਨੂੰ ਪਤਾ ਅਸੀਂ ਡੁੱਬਣੇ ਤੇ ਆਏ ਹੋਏ ਸੀ,
ਛਾਵਾਂ ਹੋਣੀਆਂ ਸੀ ਓਸ ਦੀਆਂ ਗੂੜੀਆਂ
ਬੂਟੇ ਹੱਥੀਂ ਮੇਰੀ ਮਾਂ ਨੇ ਜੋ ਲਾਏ ਹੋਏ ਸੀ ।
ਅਮਨ ਗਿੱਲ ਪਿੰਡ ਰਾਣਵਾਂ
ਮੋ. 8288972132

