ਜਦੋਂ ਬਸੰਤ ਰੁੱਤ ਆਵੇ ਸਭ ਦੇ ਦਿਲ ਖਿਲ, ਖਿਲ ਜਾਣ।
ਮਸਤੀ ਵਿਚ ਸਭ ਗੀਤ ਗਾਂਦੇ
ਫਿਰਣ।
ਨੱਚਣ ਸਾਰੇ ਆਪਨੇ ਮਨ ਬਹਿਲਾਣ।
ਜਦੋਂ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।
ਬਾਗ਼ਾਂ ਵਿੱਚ ਹਰਿਆਲੀ ਆਈ।
ਫੂੱਲ ਗੁਲਾਬ ਦਾ ਇਝ ਮਹਿਕੇ
ਚਾਰੋਂ ਪਾਸੇ ਮੰਦ ਮੰਦ ਖ਼ੁਸ਼ਬੂ
ਦਿਖਾਵੇ।
ਜਦੋਂ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।
ਕੁਦਰਤ ਵੀ ਨਵੇਂ ਨਵੇਂ ਰੰਗ ਦਿਖਾਵੇ।
ਜਦੋਂ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।
ਸੂਰਜ ਦੀ ਲਾਲੀ ਸਭ ਨੂੰ ਭਾਵੇਂ।
ਦੇਖ ਬਸੰਤ ਰੁੱਤ ਪੇੜ ਵੀ ਅਪਨੀਆਂ ਟਾਹਿਣੀਆ ਲਹਿਰਾਵੇ।
ਖੁਲ੍ਹਾ ਨੀਲਾ ਅੰਬਰ ਸਭ ਦੇ ਮਨ ਨੂੰ ਹਰਸਾਵੇ।
ਜਦੋ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।
ਨਵੀਂ ਉਮੰਗ ਲੈ ਕੇ ਨਦੀਆਂ ਵੀਹਦੀ ਜਾਵੇ।
ਚਾਰੇ ਂ ਪਾਸੇ ਹਰਿਆਵਲ ਹੀ ਨਜ਼ਰ ਆਵੇ।
ਸੀ਼ਤ ਰੁਤ ਵੀ ਝੂਮੰਤਰ ਹੋ ਜਾਵੇ।
ਜਦੋ ਆਵੇ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।
ਆਇਆ ਬਸੰਤ ਪਾਲਾ ਉਡਤ ।

ਸੁਰਜੀਤ ਸਾੰਰਗ
