ਬਬੀਹਾ ਅਮ੍ਰਿੰਤ ਵੇਲੇ ਬੋਲਿਆਂ
ਜਹਿ ਤਨੁ ਸੁਣੀ ਪੁਕਾਰ।
ਬੰਸਤ ਰੁਤ ਆਈ ਪਪੀਹੇ ਬੋਲ
ਬੰਸਤ ਰੁਤ ਨੇ ਆਪਣੇ ਰੰਗ ਫਿਜ਼ਾ ਵਿਚ ਘੋਲੇ ਹਨ।
ਫੁੱਲਾਂ ਤੇ ਵੀ ਖੇੜਾ ਆਇਆ
ਸੰਤਰੰਗੀ ਫੁੱਲ ਖਿੜੇ ਹਨ।
ਬਸੰਤ ਰੁੱਤ ਆਈ ਸਭ ਮਸਤ ਹਨ।
ਕੋਇਲਾਂ ਬੜੀ ਮਧੁਰ ਆਵਾਜ਼
ਵਿੱਚ ਕੂਕਣ।
ਚਿੜੀਆਂ ਵੀ ਚੀਂ ਚੀਂ ਕਰਨ ਬਸੰਤ ਰੁੱਤ ਆਈ।
ਦਿਲ ਨੂੰ ਭਾਵੇ ਬਸੰਤ ਰੁੱਤ।
ਘਰ ਘਰ ਪੀਲੇ ਚਾਵਲ ਬਣਾਣ।
ਪੀਲੇ ਕਪੜੇ ਪਾ ਕੇ ਲੋਕ ਨਚਣ।
ਬਸੰਤ ਰੁੱਤ ਵਿੱਚ ਲੋਕ ਢੋਲ ਵਜਾਉਂਦੇ।
ਫੁੱਲਾਂ ਤੇ ਵੀ ਆਈ ਲਾਲੀ।
ਫੁੱਲ ਵੀ ਇਕ ਦੂਜੇ ਨੂੰ ਮਿਲ ਕੇ ਗਾ ਰਹੇ ਹਨ।
ਚੁੱਪ ਚੁਪੀਤਾ ਬੈਠਾ ਵੀ ਮੌਰ ਪੋਲਾ ਪਾ ਰਿਹਾ ਹੈ।
ਖੇਤਾਂ ਵਿਚ ਸਰ੍ਹੋਂ ਦੇ ਪੀਲੇ ਫੁੱਲ
ਆ ਗੲਏ ਹਨ
ਧਰਤੀ ਤੇ ਪੀਲੀ ਚਾਦਰ ਜੇਹੀ ਲਿਪਟ ਗਈ ਹੈ।
ਸੁਰੀਲੇ ਰਾਗ ਛੇੜ ਬਸੰਤ ਰੁੱਤ
ਆ ਗੲਈ ਹੈ।
ਪਪੀਹਾ ਵੀ ਖੁਸ਼ੀ ਨਾਲ ਨੱਚ ਰਿਹਾ ਹੈ।
ਬਸੰਤ ਰੁੱਤ ਆ ਗਈ
ਬਸੰਤ ਰੁੱਤ ਆਈ ਧਰਤੀ ਬਹੁਤ ਖੁਸ਼ ਹੈ
ਸੁਰਜੀਤ ਸਾੰਰਗ

