ਸਾਰੇ ਫੋਨਾਂ ਤੇ ਲੱਗੇ ਹੋਏ ਨੇ,
ਕੋਈ ਕਿਸੇ ਨਾਲ ਗੱਲ ਨਾ ਕਰੇ
ਲੱਗਦਾ ਇਕ, ਦੂਜੇ ਨਾਲ ਲੜੇ ਹੋਏ ਨੇ।
ਕੋਈ ਅਸਰ ਦਵਾਈ ਕਰੇ ਨਾ,
ਜ਼ਹਿਰ ‘ਚ ਵੀ ਮਿਲਾਵਟ ਏ
ਇਸ ਨੂੰ ਖਾ ਕੇ ਵੀ ਕੋਈ ਮਰੇ ਨਾ।
ਕੋਈ ਮੱਝਾਂ, ਗਾਵਾਂ ਰੱਖਦਾ ਨਾ,
ਮੂੰਹ ਮੰਗੇ ਪੈਸੇ ਦੇ ਕੇ ਵੀ
ਦੁੱਧ ਚੱਜਦਾ ਮਿਲਦਾ ਨਾ।
ਤੇਜ਼ਾਬ ਮੂੰਹਾਂ ਤੇ ਸੁੱਟੀ ਜਾਂਦੇ ਨੇ,
ਕਰਕੇ ਬਦਸੂਰਤ ਕੁੜੀਆਂ ਨੂੰ
ਲਫੰਗੇ ਬਦਨਾਮੀ ਖੱਟੀ ਜਾਂਦੇ ਨੇ।
ਬਾਪੂ ਪੁੱਤਾਂ ਤੋਂ ਡਰੀ ਜਾਂਦੇ ਨੇ,
ਕਿਤੇ ਰੁੱਸ ਕੇ ਨਾ ਜਾਣ ਚਲੇ
ਉਨ੍ਹਾਂ ਦੀ ਹਰ ਗੱਲ ਮੰਨੀ ਜਾਂਦੇ ਨੇ।
ਗੀਤਾਂ ‘ਚ ਉਨ੍ਹਾਂ ਨੂੰ ਰਾਜੇ ਦੱਸਦੇ ਨੇ,
ਪਰ ਅਸਲ ਜ਼ਿੰਦਗੀ ਦੇ ਵਿੱਚ
ਜੱਟਾਂ ਦੇ ਹਾਲ ਬੜੇ ਮੰਦੇ ਨੇ।
ਜਣਾ-ਖਣਾ ਬਦੇਸ਼ਾਂ ਨੂੰ ਤੁਰੀ ਜਾਵੇ,
ਲਿਆ ਕਰਜ਼ਾ ਕਿੱਦਾਂ ਮੋੜਨਾ
ਇਹ ਕਿਸੇ ਨੂੰ ਸਮਝ ਨਾ ਆਵੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554