ਵੈਰ ਭੁਲਾਉਣ ਦੀ ਗੱਲ ਕਰੀਏ
ਰਾਂਦ (ਲੜਾਈ)ਮੁਕਾਣ ਦੀ ਗਲ ਕਰੀਏ
ਅੱਧ ਵਿੱਚ ਟੁੱਟੀ ਯਾਰੀ ਨੂੰ
ਤੋੜ ਨਿਭਾਉਣ ਦੀ ਗੱਲ ਕਰੀਏ
ਮਾਇਆ ਜਾਂਦੀ ਜਾਂਣ ਦਿਓ
ਪੱਗ ਬਚਾਉਣ ਦੀ ਗੱਲ ਕਰੀਏ
ਬੇਰੁਖੀਆਂ ਦੇ ਕੰਢਿਆਂ ਵਿੱਚ
ਫੁੱਲ ਉਗਾਉਣ ਦੀ ਗੱਲ ਕਰੀਏ
ਦੁੱਖ ਵਨਡਾ ਕੇ ਦੁਖੀਆਂ ਦੇ
ਸੁੱਖ ਵਰਤਾਉਣ ਦੀ ਗੱਲ ਕਰੀਏ
ਨਫ਼ਰਤ ਵਾਲ਼ੀ ਲੱਗੀ ਰਾਜ
ਅੱਗ ਭਜਾਉਣ ਦੀ ਗੱਲ ਕਰੀਏ
ਮੁਸਤਫ਼ਾ ਰਾਜ ਅਰਾਈਂ
+923016937817
ਸਾਹੀਵਾਲ ਪੰਜਾਬ ਪਾਕਿਸਤਾਨ
