ਮਰਿਆਂ ਮਗਰੋਂ ਚੇਤੇ ਆਓਂਦੀ ਮਾਂ
ਮੈਨੂੰ ਘੁੱਟ ਕਾਲਜੇ ਲਾਓਂਦੀ ਮਾਂ
ਕੱਚੀ ਨੀਂਦਰ ਜਦੋਂ ਕਦੇ ਮੈਂ ਸੁੱਤਾ ਹੋਵਾਂ
ਕੁੰਡਾ ਵੀ ਨਹੀਂ ਖੜਕਾਓਂਦੀ ਮਾਂ
ਜਿਓਂਦੇ ਜੀ ਮਾਂ ਦੀ ਕਦਰ ਕਰੀ ਨਾ
ਮਰਕੇ ਵੀ ਫਰਜ਼ ਨਿਭਾਓਂਦੀ ਮਾਂ
ਧੀਆਂ ਪੁੱਤਰਾਂ ਨਾਲ ਸਦਾ ਬਣਾਕੇ ਰੱਖੀਂ
ਮੈਨੂੰ ਬਚਿਆਂ ਵਾਂਗ ਸਮ੍ਹਝਾਓਂਦੀ ਮਾਂ
ਜਾਗੋ ਮੀਚੀ ਵਿੱਚ ਜੇ ਮੈਂ ਹੋਵਾਂ ਕਿਧ੍ਹਰੇ
ਮੀਤੇ, ਨੂੰ ਲੋਰੀ ਗਾ ਸਵਾਓਂਦੀ ਮਾਂ
ਜੇਹੜੇ ਕੰਮ ਓਹ ਛੱਡ ਗਈ ਅ੍ਹਧੂਰੇ
ਸਿੱਧੂ, ਆਕੇ ਪੂਰ ਚ੍ਹੜਾਓਂਦੀ ਮਾਂ
ਦਿਲ ਮੇਰਾ ਉਦਾਸ ਜਿਹਾ ਹੋਵੇ ਕਦੇ
ਮੇਰਾ ਹੌਂਸਲਾ ਖੂਭ ਵ੍ਹਧਾਓਂਦੀ ਮਾਂ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505

