ਮੈਂ ਜਦੋਂ ਕੋਰੇ ਕਾਗਜ਼ ਉੱਤੇ, ਕਲਮ ਘਸਾਈ ਹੈ।
ਜਾਪੇ ਅਸਮਾਨੋਂ ਕੋਈ ਪਰੀ ਧਰਤ ‘ਤੇ ਆਈ ਹੈ।
ਇਸ਼ਕ ਉਹਦੇ ਵਿੱਚ ਏਸ ਤਰ੍ਹਾਂ ਫਸ ਚੁੱਕਾ ਹਾਂ
ਖਾਹ-ਮਖਾਹ ਮੈਂ ਆਪਣੀ ਏਦਾਂ ਜਾਨ ਗਵਾਈ ਹੈ।
ਤਾਅਨੇ ਦਿੰਦੇ ਸਾਰੇ ਘਰ ਦੇ ਨਾਲ਼ੇ ਬਾਹਰ ਵਾਲ਼ੇ
ਅੰਦਰ-ਬਾਹਰ ਹਰ ਥਾਂ ਹੋਵੇ ਜੱਗ-ਹਸਾਈ ਹੈ।
ਖ਼ੂਨ ਜਿਗਰ ਦਾ ਭਰ ਕੇ ਇਸ਼ਕ ਦੇ ਵਰਕੇ ‘ਤੇ
ਦਰਦਾਂ ਚੀਸਾਂ ਵਿੰਨ੍ਹਿਆ ਮੈਂ ਤਸਵੀਰ ਬਣਾਈ ਹੈ।
‘ਨਵ ਸੰਗੀਤ’ ਨੂੰ ਤੜਕਸਾਰ ਅੱਜ ਪਤਾ ਲੱਗਾ
ਰੌਲ਼ਾ ਮੱਚਿਆ ਸਾਰੇ ਪਾਸੇ ਲੋਕੋ ਹਾਏ ਦੁਹਾਈ ਹੈ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)