ਦਲ ਖ਼ਾਲਸਾ ਜਥੇਬੰਦੀ ਨਾਲ ਜੁੜਦਾ ਹੀ ਪਸੰਦ ਨਹੀਂ ਆਇਆ ਪਿੰਡ ਵਾਸੀਆਂ ਨੂੰ
ਮਨਦੀਪ ਸਿੰਘ ਖ਼ਾਲਸਾ ਜੀ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ ਕਿ ਉਹ ਅੰਮ੍ਰਿਤ ਭੰਗ ਕਰਕੇ ਦੁਬਾਰਾ ਡਾ. ਅੰਬੇਦਰਕਰ ਸਾਹਿਬ ਦੀ ਜਥੇਬੰਦੀ ਵਿੱਚ ਸ਼ਾਮਲ ਹੋਣ
ਮਸਲਾ ਸਿਰਫ ਇਹ ਕਿ ਸਿੰਘ ਨੇ ਸਿੱਖ ਰਹਿਤ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਡਾ. ਅੰਬੇਦਕਰ ਜੀ ਉੱਪਰ ਲਿਖੇ ਗੀਤ ਗਾਉਣ ਤੋਂ ਰੋਕਿਆ

ਅੱਜ ਬਹੁਤ ਦੁੱਖ ਹੋਇਆ ਜਦੋਂ ਮੈਨੂੰ ਪਤਾ ਲੱਗਾ ਕਿ ਗੁਰਾਇਆਂ ਦੇ ਪਿੰਡ ਰੁੜਕਾ ਖੁਰਦ ਵਿਖੇ ਸਾਡੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਲੇਖਕ ਮਨਦੀਪ ਸਿੰਘ ਖ਼ਾਲਸਾ ਜੀ, ਉਨਾਂ ਦੇ ਵੱਡੇ ਭਰਾ ਸੰਦੀਪ ਸਿੰਘ ਖ਼ਾਲਸਾ ਜੀ, ਉਨਾਂ ਦੇ ਪਿਤਾ ਅਤੇ ਉਨਾਂ ਦੇ ਤਾਇਆ ਜੀ ਦੇ ਪੁੱਤ ਦੇ ਖਿਲਾਫ ਉਨਾਂ ਦੇ ਹੀ ਪਿੰਡ ਨਿਵਾਸੀਆਂ ਨੇ ਹੀ ਪਰਚਾ ਦਰਜ ਕਰਵਾ ਦਿੱਤਾ ਹੈ। ਇਹ ਪਰਚਾ 23 ਫਰਵਰੀ 2025 ਨੂੰ ਦਰਜ ਕਰਵਾਇਆ ਗਿਆ। ਸਾਰੇ ਮਾਮਲੇ ਬਾਰੇ ਜਦੋਂ ਲੇਖਕ ਮਨਦੀਪ ਸਿੰਘ ਖ਼ਾਲਸਾ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਹੋਰ ਪਿੰਡ ਨਿਵਾਸੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਸਾਡੇ ਹੋਣਹਾਰ ਲੇਖਕ ਮਨਦੀਪ ਸਿੰਘ ਖ਼ਾਲਸਾ ਨਾਲ ਉਨਾਂ ਦੇ ਪਿੰਡ ਦੇ ਹੀ ਉਨਾਂ ਦਾ ਭਾਈਚਾਰਾ ਹੀ ਰੰਜਿਸ਼ ਰੱਖਦਾ ਹੈ। ਕਿਉਂਕਿ ਮਨਦੀਪ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਕੇ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਗੁਰੂ ਘਰ ਨਾਲ ਜੋੜਿਆ ਹੈ। ਇਸ ਸਮੇਂ ਮਨਦੀਪ ਸਿੰਘ ਦੇ ਭਰਾ ਸੰਦੀਪ ਸਿੰਘ ਵੀ ਸਿੰਘ ਸਜੇ ਹੋਏ ਹਨ ਅਤੇ ਉਨਾਂ ਦੀ ਭਾਬੀ ਵੀ ਪੂਰੇ ਸਿੱਖੀ ਸਰੂਪ ਵਿੱਚ ਹਨ ਅਤੇ ਸਿਰ ਤੇ ਕੇਸਗੀ ਸਜਾਉਂਦੇ ਹਨ। ਇਹ ਖ਼ਾਲਸਾ ਰੂਪ ਹੀ ਉਨਾਂ ਦੇ ਪਿੰਡ ਦੇ ਐਸ.ਸੀ ਭਾਈਚਾਰੇ ਨੂੰ ਖੱਟਕਣ ਲੱਗ ਪਿਆ ਅਤੇ ਪਿਛਲੇ ਕੁਝ ਸਾਲਾਂ ਤੋਂ ਮਨਦੀਪ ਸਿੰਘ ਖ਼ਾਲਸਾ ਨਾਲ ਉਨਾਂ ਦੇ ਹੀ ਭਾਈਚਾਰੇ ਦੀ ਰੰਜਿਸ਼ ਸ਼ੁਰੂ ਹੋ ਗਈ। 23 ਫਰਵਰੀ ਨੂੰ ਜਦੋਂ ਪਿੰਡ ਵਿੱਚ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਸੰਬੰਧੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਮਾਗਮ ਚੱਲ ਰਹੇ ਸੀ ਤਾਂ ਮਨਦੀਪ ਸਿੰਘ ਖ਼ਾਲਸਾ ਜੀ ਦੇ ਹੀ ਭਾਈਚਾਰੇ ਦੇ ਲੋਕ ਡਾ. ਅੰਬੇਦਕਰ ਸਾਹਿਬ ਦੇ ਨਾਮ ਦੇ ਗੀਤ ਜਾਣ ਬੁੱਝ ਕੇ ਗਾਉਣ ਲੱਗ ਪਏ ਕਿਉਂਕਿ ਉਨਾਂ ਨੂੰ ਪਤਾ ਸੀ ਕਿ ਮਨਦੀਪ ਸਿੰਘ ਖ਼ਾਲਸਾ ਪੂਰਨ ਤੌਰ ਤੇ ਸਿੱਖ ਸੱਜ ਕੇ ਹੁਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਿਸੇ ਤਰਾਂ ਦੀ ਬੇਅਦਬੀ ਨਹੀਂ ਹੋਣ ਦੇਣਗੇ ਅਤੇ ਜਦੋਂ ਉਹ ਬੋਲਣਗੇ ਤਾਂ ਸ਼ਰਾਰਤੀ ਅਨਸਰਾਂ ਦੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਡਾ. ਅੰਬੇਦਕਰ ਸਾਹਿਬ ਦੀ ਜਥੇਬੰਦੀ ਨੂੰ ਭੜਕਾਇਆ ਗਿਆ ਕਿ ਮਨਦੀਪ ਸਿੰਘ ਖ਼ਾਲਸਾ ਬਾਬਾ ਅੰਬੇਦਕਰ ਸਾਹਿਬ ਦੀ ਸ਼ਾਨ ਦੇ ਖਿਲਾਫ ਭੁਗਤ ਰਿਹਾ ਹੈ। ਜਦਕਿ ਇਸ ਵਿੱਚ ਬਿਲਕੁਲ ਸੱਚਾਈ ਨਹੀਂ ਕਿਉਂਕਿ ਮਨਦੀਪ ਸਿੰਘ ਜੀ ਖੁਦ ਐਸ.ਸੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਉਨਾਂ ਦਾ ਸਾਰਾ ਪਰਿਵਾਰ ਵੀ ਸਭ ਦੇ ਨਾਲ ਸਤਿਕਾਰ ਨਾਲ ਪੇਸ਼ ਆਉਂਦੇ ਹਨ। ਜਦਕਿ ਮਨਦੀਪ ਸਿੰਘ ਖਾਲਸਾ ਜੀ ਦਾ ਉਦੇਸ਼ ਸਿਰਫ ਗੁਰੂ ਘਰ ਦੀ ਰਹਿਤ ਮਰਿਆਦਾ ਨੂੰ ਮੁੱਖ ਰੱਖ ਕੇ ਹਰ ਕਿਸੇ ਨੂੰ ਬੇਅਦਬੀ ਨਾ ਕਰਣ ਲਈ ਵਰਜਨਾ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਮਨਦੀਪ ਸਿੰਘ ਨਾਲ ਆਪਣੀ ਰੰਜਿਸ਼ ਕੱਢਣ ਲਈ ਧਾਰਮਿਕ ਭਾਵਨਾਵਾਂ ਨੂੰ ਜ਼ਰੀਆ ਬਣਾ ਕੇ ਇੱਕ ਅਨਪੜਤਾ ਅਤੇ ਆਪਣੀ ਨੀਵੀਂ ਸੋਚ ਦਾ ਪ੍ਰਗਟਾਵਾ ਕੀਤਾ ਹੈ। ਬਾਬਾ ਅੰਬੇਦਕਰ ਸਾਹਿਬ ਦਾ ਨਾਮ ਵਰਤ ਕੇ ਆਪਣੀ ਆਪਸੀ ਰੰਜਿਸ਼ ਨੂੰ ਧਾਰਮਿਕ ਮੁੱਦਾ ਬਣਾ ਕੇ ਜਥੇਬੰਦੀਆਂ ਦੇ ਸਾਹਮਣੇ ਪੇਸ਼ ਕਰਕੇ ਜਥੇਬੰਦੀਆਂ ਦੇ ਰਸੂਖ ਨੂੰ ਵਰਤ ਕੇ ਮਨਦੀਪ ਸਿੰਘ ਖ਼ਾਲਸਾ ਦੇ ਪਰਿਵਾਰ ਦੇ ਖਿਲਾਫ ਪਰਚਾ ਵੀ ਦਰਜ ਕਰ ਦਿੱਤਾ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਗੱਲਾਂ ਕਰਣ ਵਾਲੇ ਸਿੰਘ ਨੂੰ ਵੀ ਗਲਤ ਸਾਬਿਤ ਕਰਣ ਤੇ ਤੁਰ ਪਏ ਹਨ। ਇਸ ਪਰਚੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸੰਦੀਪ ਸਿੰਘ ਖਾਲਸਾ ਜੀ ਨੂੰ ਅਤੇ ਉਨਾਂ ਦੇ ਤਾਏ ਦੇ ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਨਦੀਪ ਸਿੰਘ ਖਾਲਸਾ ਜੀ ਅਤੇ ਉਨਾਂ ਦੇ ਪਿਤਾ ਦੀ ਤਲਾਸ਼ ਜਾਰੀ ਹੈ। ਮਸਲਾ ਸਿਰਫ ਇਹ ਕਿ ਸਿੰਘ ਨੇ ਸਿੱਖ ਰਹਿਤ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਡਾ. ਅੰਬੇਦਕਰ ਜੀ ਉੱਪਰ ਲਿਖੇ ਗੀਤ ਗਾਉਣ ਤੋਂ ਰੋਕਿਆ। ਮੈਂਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਮਨਦੀਪ ਸਿੰਘ ਜੀ ਦੇ ਘਰ ਗਈ ਤਾਂ ਮਨਦੀਪ ਸਿੰਘ ਜੀ ਦੇ ਪਿਤਾ ਜੀ ਅਤੇ ਮਾਤਾ ਜੀ ਨੇ ਮੇਰਾ ਬਹੁਤ ਸਤਿਕਾਰ ਕੀਤਾ। ਮਨਦੀਪ ਸਿੰਘ ਜੀ ਦੇ ਪਿਤਾ ਜੀ ਖੁਦ ਬਹੁਤ ਹੀ ਵਧੀਆ ਲੇਖਕ ਹਨ। ਉਨਾਂ ਮੈਨੂੰ ਆਪਣੇ ਲਿਖੇ ਸ਼ਬਦ ਸੁਣਾਏ। ਬਹੁਤ ਹੀ ਸੋਹਣੀ ਅਵਾਜ ਦੇ ਮਾਲਿਕ ਹਨ ਮਨਦੀਪ ਸਿੰਘ ਜੀ ਦੇ ਪਿਤਾ ਜੀ। ਮਨਦੀਪ ਸਿੰਘ ਜੀ ਦੀ ਮਾਤਾ ਜੀ ਦੀ ਅੱਜ ਪਰੇਸ਼ਾਨੀ ਵਾਲੀ ਅਵਾਜ਼ ਸੁਣ ਕੇ ਮੈਨੂੰ ਇੰਜ ਮਹਿਸੂਸ ਹੋਇਆ ਕਿ ਸਾਡੇ ਸਿੰਘ ਯੋਧਿਆਂ ਦੀਆਂ ਮਾਵਾਂ ਦੇ ਹਿੱਸੇ ਥਾਣੇ ਕਚਹਿਰੀਆਂ ਹੀ ਰਹਿ ਗਈਆਂ। ਪੱਤਾ ਪੱਤਾ ਅੱਜ ਵੀ ਸਿੰਘਾਂ ਦਾ ਵੈਰੀ ਬਣ ਖੜ ਜਾਂਦਾ ਹੈ। ਮਨਦੀਪ ਸਿੰਘ ਖਾਲਸਾ ਜੀ ਅਤੇ ਉਨਾਂ ਦਾ ਪਰਿਵਾਰ ਸਿੱਖੀ ਸਰੂਪ ਲਈ ਅਤੇ ਸਿੱਖ ਰਹਿਤ ਮਰਿਆਦਾ ਲਈ ਸੰਘਰਸ਼ ਕਰ ਰਹੇ ਹਨ। ਉਮੀਦ ਕਰਦੀ ਹਾਂ ਕਿ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਡਾ. ਅੰਬੇਦਕਰ ਸਾਹਿਬ ਜੀ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਸੰਜੀਦਗੀ ਨਾਲ ਇਸ ਮਸਲੇ ਨੂੰ ਪਰਖਣ ਅਤੇ ਪਿੰਡ ਵਾਸੀਆਂ ਦੀ ਚੱਲ ਰਹੀ ਪਿਛਲੀ ਆਪਸੀ ਖੁੰਦਕ ਬਾਜ਼ੀ ਨੂੰ ਧਾਰਮਿਕ ਮੁੱਦਾ ਨਾ ਬਣਨ ਦੇਣ। ਜਿਸ ਨਾਲ ਹਰ ਧਰਮ ਦਾ ਸਤਿਕਾਰ ਸਿਰਮੌਰ ਰੱਖਿਆ ਜਾਵੇ। ਕਾਫੀ ਸੁਹਿਰਦ ਆਗੂ ਇਸ ਮਸਲੇ ਨੂੰ ਸੰਜੀਦਗੀ ਨਾਲ ਲੈ ਰਹੇ ਹਨ। ਕਿਉਂਕਿ ਇਸ ਤਰਾਂ ਦੀਆਂ ਕੋਝੀਆਂ ਹਰਕਤਾਂ ਕਰਕੇ ਸ਼ਰਾਰਤੀ ਅਨਸਰਾਂ ਦਾ ਸਿਰਫ ਇੱਕ ਹੀ ਮਕਸਦ ਹੁੰਦਾ ਹੈ ਦੰਗੇ ਕਰਵਾਉਣੇ ਅਤੇ ਸਿੱਖ ਨੋਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਸਿੱਖੀ ਨੂੰ ਬਦਨਾਮ ਕਰਣਾ ਤਾਂ ਜੋ ਨੋਜਵਾਨ ਗੁਰੂ ਵਾਲੇ ਨਾ ਬਨਣ। ਗੁਰੂ ਚਰਣਾਂ ਵਿੱਚ ਅਰਦਾਸ ਮਨਦੀਪ ਸਿੰਘ ਖ਼ਾਲਸਾ ਜੀ ਅਤੇ ਉਨਾਂ ਦੇ ਸਾਰੇ ਪਰਿਵਾਰ ਉੱਤੇ ਮਹਿਰ ਭਰਿਆ ਹੱਥ ਰੱਖਣ ਅਤੇ ਉਹ ਸਿੱਖੀ ਸਿਦਕ ਵਿੱਚ ਪੂਰੇ ਰਹਿ ਕਿ ਗੁਰੂ ਪੰਥ ਦੀ ਸੇਵਾ ਕਰਦੇ ਰਹਿਣ।
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)
