ਕਾਲਜ ਵਿੱਚ ਇੱਕ ਸਹਿਕਰਮੀ ਅਧਿਆਪਿਕਾ ਦੀ ਜ਼ਿੰਦਗੀ ਵਿੱਚ ਪਤਾ ਨੀ ਰੱਬ ਨੇ ਉਈਂ ਦੁੱਖ ਵੱਧ ਲਿਖ ਦਿੱਤੇ ਜਾਂ ਫੇਰ ਉਹਦਾ ਨਾਮ ਤਪਦੀਪ ਹੋਣ ਕਰਕੇ ਕੋਈ ਨਾ ਕੋਈ ਮੁਸੀਬਤ ਉਹਨੂੰ ਤਪਾਉਂਦੀ ਹੀ ਰਹਿੰਦੀ ਸੀ | ਉਹ ਕਾਲਜ ਵਿੱਚ ਪਿਛਲੇ 10 ਸਾਲ ਤੋਂ ਗੈਸਟ ਫਕੈਲਟੀ ਅਧਿਆਪਕ ਵਜੋਂ ਕੱਚੇ ਤੌਰ ਤੇ ਨਿਗੂਣੀ ਤਨਖਾਹ ਨਾਲ ਗੁਜ਼ਾਰਾ ਕਰਦੀ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਸੀ ਤੇ ਰੱਬ ਦੀ ਰਜਾ ਵਿੱਚ ਰਾਜੀ ਸੀ | ਪਰ ਅੱਜ ਉਹ ਡੂੰਘੀ ਉਦਾਸ ਸੀ ਕਿਉਂਕਿ ਉਹਦੀ ਪੋਸਟ ਤੇ ਇੱਕ ਪੱਕੇ ਕਾਲਜ ਅਧਿਆਪਕ ਨੇ ਜੁਆਇਂਨ ਕਰ ਲਿਆ ਸੀ | ਉਹ ਆਪਣੇ ਨਾਲ ਦੀਆਂ ਸਹਿਕਰਮੀਆਂ ਨੂੰ ਦੁਖੀ ਹੋਈ ਆਖ ਰਹੀ ਸੀ ” ਹੁਣ ਮੇਰਾ ਕੀ ਬਣੇਗਾ , ਮੈਂ ਕਿੱਧਰ ਜਾਵਾਂ ? ” ਇਨ੍ਹਾਂ ਸਵਾਲਾਂ ਨਾਲ ਉਹਦੇ ਚਿਹਰੇ ਤੇ ਭਵਿੱਖ ਦੀ ਚਿੰਤਾ ਕਾਲੀਆਂ ਘਟਾਵਾਂ ਵਾਂਗ ਛਾਉਂਣ ਲੱਗੀ | |
ਪ੍ਰੋ ਹਰਦੀਪ ਸਿੰਘ ਸੰਗਰੂਰ
9417665241

