ਓ ਸੱਜਣਾ ਕਿਉਂ ਰੋ ਰੋ ਆਖੇ
ਜੀਅ ਨਹੀ ਹੁੰਦਾ ਮੇਰੇ ਤੋ
ਕਿਹੜਾ ਦਾਗ਼ ਦਿਲੇ ਦਾ ਐਸਾ
ਧੋ ਨਹੀ ਹੁੰਦਾ ਤੇਰੇ ਤੋ।
ਕੀਹਦੀ ਖਾਤਿਰ ਮਰਨ ਵਰਤ ਤੇ
ਜਿਸ ਥਾਲ਼ੀ ਤੇਰੀ ਹੀ ਚੱਟ ਦਿੱਤੀ
ਵਸਲਾਂ ਵਾਲ਼ੀ ਪਤੰਗ ਡੋਰ ਦੀ
ਲੋਹ ਸੂਲ਼ੀ ਪੱਕੀ ਵੱਟ ਦਿੱਤੀ
ਤੂੰ ਤਾਂ ਹਰ ਸਾਹ ਲੇਖੇ ਲਾ ਤਾ
ਕੋਈ ਕਸੂਰ ਨਹੀ ਤੇਰਾ ਵੇ
ਜਿਸ ਸੀਨੇ ਵਿੱਚ ਦਿਲ ਹੀ ਹੈ ਨੀ
ਉਹ ਕੀ ਲੱਗਦਾ ਦੱਸ ਤੇਰਾ ਵੇ
ਠੋਕਰ ਖਾਧੀ ਰੋਈ ਜਾਂਵੇ
ਓ ਪਾਗਲ ਇਨਸਾਨਾ
ਸ਼ਮ੍ਹਾ ਬਣ ਠੋਕਰ ਨੂੰ ਭੁੰਨ ਦੇ
ਨਾ ਬਣ ਤੂੰ ਪਰਵਾਨਾ
ਹਉਕੇ , ਹੰਝੂ , ਤੇ ਹਟਕੋਰੇ
ਕਿਉਂ ਸੀਨੇ ਨਾਲ ਲਾਏਂ
ਦੇਖ ਹਨੇਰੇ ਪਿੱਛੇ ਚਾਨਣ
ਸੂਰਜ ਤੈਨੂੰ ਬੁਲਾਏ
ਨਾ ਨਾ ਸੋਹਣਿਆਂ , ਵੇ ਮਨਮੋਹਣਿਆਂ
ਇੰਝ ਨਹੀ ਦਿਲ ਨੂੰ ਛੱਡੀ ਦਾ
ਕੰਢਾ ਜਹਿਰੀ ਦਿਲ ਵਿੱਚ ਚੁੱਭਦਾ
ਦੁੱਧ ਦੇ ਵਾਲ ਵਾਂਗ ਕੱਢੀ ਦਾ
ਮਨਦੀਪ ਕਹੇ ਔਖੇ ਨੂ ਸੌਖਾ
ਕਰਨਾ ਐਨਾ ਸੌਖਾ ਨਹੀ
ਲੱਖਾ ਸੱਟਾਂ , ਕਾਂਟਾਂ – ਛਾਂਟਾਂ
ਹੀਰਾ ਬਣਨਾ ਸੌਖਾ ਨਹੀਂ

ਕਲਮ —-
ਮਨਦੀਪ ਬੱਦੋਵਾਲ
9914520666

