ਇੱਥੇ ਪਲ, ਪਲ ਰੰਗ ਬਦਲਦੀ ਰਹਿੰਦੀ ਦੁਨੀਆ,
ਕਮਲੀ-ਏ, ਤੂੰ, ਪੁੱਛਦੀ ਏ….ਕਿ ਹੋਲੀ ਕਦੋ ਆ ?
ਗਿਰਗਟਾਂ ਵਾਂਗੂ ਰੰਗ ਬਦਲਦੇ ਰਹਿਣ,ਲੋਕ-ਯਾਰ
ਹੁਣ, ਤੂੰ ਹੀ ਦੱਸਦੇ ਹੋਲੀ ਖੇਡਣੀ ਕਿਹੜੇ ਰੰਗਾਂ ਨਾਲ
ਭਾਵੇਂ, ਲੱਖ ਆਇਆ, ਸ਼ਗਨਾਂ ਭਰਿਆ, ਤਿਉਹਾਰ
ਤੈਨੂੰ, ਰੰਗ ਲਗਾਉਣ ਨੂੰ—ਬੈਠੇ ਹੋਏ, ਕਈ ਤਿਆਰ
ਰੰਗਾਂ ,ਚ ਤੂੰ ਉਲਝ ਨਾ ਜਾਈਂ, ਹੋ ਜਾਓ ਬੁਰਾ ਹਾਲ
ਹੁਣ, ਤੂੰ ਹੀ ਦੱਸ, ਹੋਲੀ—ਖੇਡਣੀ ਤੈ, ਕਿਹਦੇ ਨਾਲ
ਤੂੰ, ਕਈ, ਦਿਨਾਂ ਤੋ, ਹੋਲੀ ਹੋਲੀ ਕਰਦੀ ਆਉਂਦੀ ਏ
ਆਪਣੇ, ਹਾਣੀਆਂ ਨੂੰ—ਰੰਗ, ਲਗਾਉਣੇ ਚਾਹੁੰਦੀ ਏ
ਰੱਖ ਦਿਲ ਨੂੰ ਸੰਭਾਲ਼,ਧੋਖੇ ਹੋਏ ਇੱਥੇ ਕਈਆਂ ਨਾਲ
ਜਦੋ ਰੰਗ—ਪਾਣੀ ਦਾ ਆਪਸ ਵਿੱਚ ਮੇਲ ਹੋ ਗਿਆ
ਇੱਕ-ਦੂਜੇ ਦੇ ਨਾਲ, ਸਮਝੋ ਫਿਰ ਇਸ਼ਕ ਹੋ ਗਿਆ
ਇਹਦੇ ਰੰਗਾਂ ਦੇ ਵਿੱਚ—-ਜਦ ਤੂੰ—ਰੰਗ ਹੋ ਗਿਆ
ਬਾਕੀ ਤੂੰ ਸਮਝਦਾਰ, ਇਹਨੂੰ ਹੀ, ਹੋਲੀ ਕਹਿੰਦੇ ਆ
ਜਦੋ- ਰਿਸ਼ਤਿਆਂ ਦੀ ਆਪਸੀ ਰੰਗੀਨੀ ਮੁੱਕ ਜਾਂਦੀ
ਫਿਰ ਅਸੀ—ਰੰਗਾਂ ਦੇ ਵਿੱਚ, ਕਸੂਰ ਕੱਢ ਦਿੰਦੇ ਆ
ਜੇ ਤੁਸੀ ਕਿਸੇ ਨੂੰ ਰੰਗਣਾ ਰੰਗੋ ਆਪਣੇ ਰੰਗਾਂ ਨਾਲ
ਜ਼ਿੰਦਗੀ ਦੇ ਰੰਗ ਮਾਣੋ, ਸਦਾ ਆਪਣਿਆਂ ਦੇ ਨਾਲ
ਦੀਪ ਰੱਤੀ ✍️
