ਚੇਤਿ ਗੋਵਿੰਦੁ ਅਰਾਧੀਐ ਹੋਵੈ ਆਨੰਦੁ ਘਣਾ।।
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ।।
ਕਿਰਤਿ ਕਰਮ ਕੇ ਵੀਛੜੈ ਕਰਿ ਕਿਰਪਾ ਮੇਲਹੁ ਰਾਮ।।
ਅੱਜ ਕੱਲ ਮਨੁੱਖ ਨੇ ਸਮੇਂ ਦੀ ਵੰਡ ਕੀਤੀ ਹੋਈ ਹੈ।ਬਾਰਹ ਮਾਹਾ ਵਿਚ ਪਹਿਲਾਂ ਸਮੇਂ ਦੀ ਸੂਚਨਾ ਦਿੱਤੀ ਹੈ। ਪਹਿਲਾਂ ਦਿਨ, ਦਿਨਾਂ ਤੋਂ ਬਾਅਦ ਮਹਿਨੇ , ਮਹੀਨਿਆਂ ਤੋਂ ਬਾਅਦ ਸਾਲ ਸਾਲਾਂ ਤੋਂ ਬਾਅਦ ਸਦੀਆਂ ਸਦੀਆਂ ਤੋਂ ਬਾਅਦ ਜੁਗ ਇਸ ਤਰ੍ਹਾਂ ਵੰਡ ਕੀਤੀ ਜਾਂਦੀ ਹੈ।
ਗੁਰੂ ਜੀ ਹਰ ਮਹੀਨੇ ਦਾ ਉਚਾਰਨ ਕਰਦੇ ਹਨ ਸਮੇਂ ਦੇ ਕਰਮ ਕਾਂਡ ਤੋਂ ਨਹੀਂ ਹੈ।
ਜੀਵ ਜ਼ਿੰਦਗੀ ਦਾ ਮਨੋਰਥ ਇਕ ਇਕ ਸੁਆਸ ਵੀ ਮਾਲਕ ਦੀ ਯਾਦ ਤੋਂ ਬਿਨਾਂ ਵਿਅਰਥ ਨਾ ਜਾਵੇ।
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ।। ਮੇਰੇ ਮਾਲਕ ਕਿਰਤ ਦਾ ਅਰਥ ਹੈ ਆਪਣੇ ਕੀਤੇ ਕੰਮ। ਆਪਣੇ ਕੀਤੇ ਹੋਏ ਕੰਮਾਂ ਕਰੇ। ਅਸੀਂ ਤੇਰੇ ਚਰਨਾਂ ਤੋਂ ਵਿਛੜ ਗਏ ਹਾਂ। ਤੇਰੇ ਚਰਨਾਂ ਵਿਚ ਬੇਨਤੀ ਹੈ ਕਿ ਸਾਡੇ ਕੀਤੇ ਹੋਏ ਕਰਮਾਂ ਕਰਕੇ ਵਿਛੋੜਾ ਤਾਂ ਪੈ ਸਕਦਾ ਹੈ। ਪਰ ਕਰਮਾਂ ਕਰਕੇ ਮਿਲਾਪ ਨਹੀਂ ਹੋ ਸਕਦਾ। ਮਿਲਾਪ ਤਾਂ ਹੀ ਹੋ ਸਕਦਾ ਹੈ ਜੇਕਰ ਮੇਰੇ ਸੁਆਮੀ ਤੇਰੀ ਕ੍ਰਿਪਾ ਹੋਵੇਗੀ। ਹੇ ਮੇਰੇ ਪਰਮਾਤਮਾ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ ਤੂੰ ਕ੍ਰਿਪਾ ਕਰ ਤੇਰੀ ਕ੍ਰਿਪਾ ਨਾਲ ਹੀ ਤੇਰੇ ਚਰਨਾਂ ਵਿਚ ਜੁੜਿਆ ਜਾ ਸਕਦਾ ਹੈ।
ਉਹ ਕਿਹੜੇ ਕੰਮ ਹਨ ਜਿਨ੍ਹਾਂ ਕਰਕੇ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ। ਗੁਰੂ ਦੀ ਬਾਣੀ ਪੜ੍ਹੋ।
ਇਥੇ ਗੁਰੂ ਤੇਗਬਹਾਦਰ ਸਾਹਿਬ ਜੀ ਬਹੁਤ ਸੋਹਣਾ ਬਚਨ ਕਰਦੇ ਹਨ ਹੇ ਮੇਰੇ ਮਾਲਕ ਮੈਂ ਤੇਰੇ ਚਰਨਾਂ ਵਿਚ ਬੇਨਤੀ ਕਰਨ ਆਇਆ ਹਾਂ ਕਿ ਤੂੰ ਮੈਨੂੰ ਮਨੁੱਖ ਦੇਹੀ ਇਸ ਕਰਕੇ ਤਰੁਠ ਕੇ ਦਿੱਤੀ ਹੈ। ਮੈਂ ਸਿਮਰਨ, ਭਜਨ, ਬੰਦਗੀ ਵਿਚ ਜੁੜ ਜਾਵਾਂ। ਪਰ ਮੈਂ ਤੇਰੇ ਚਰਨਾਂ ਵਿਚ ਬੇਨਤੀ ਕਰਨ ਆਇਆ ਹਾਂ ਕਿ ਮੇਰੇ ਕਰਮ ਜੁੜਨ ਵਾਲੇ ਨਹੀਂ। ਕਰਮ ਤਾਂ ਉਹ ਕੀਤੇ ਹਨ। ਜਿਸ ਨਾਲ ਮੈਂ ਤੇਰੇ ਚਰਨਾਂ ਤੋਂ ਵਿਛੋੜਾ ਪੈ ਗਿਆ ਹੈ। ਮੈਂ ਸੋਚਦਾ ਹਾਂ ਕਿ ਮੈਂ ਕਿਹੜਾ ਉਪਾਅ ਕਰਾਂ ਜਿਸ ਨਾਲ ਮੈਂ ਤੇਰੇ ਚਰਨਾਂ ਨਾਲ ਜੁੜ ਜਾਵਾਂ।
ਮੇਰੇ ਮਾਲਕ ਤੂੰ ਮੈਨੂੰ ਜ਼ਿੰਦਗੀ ਇਸ ਕਰਕੇ ਦਿੱਤੀ ਮੈਂ ਕੋਈ ਭਲੇ ਦਾ ਕੰਮ ਕਰ ਲਵਾਂ। ਪਰ ਹੇ ਪ੍ਰਭੂ ਮੈਂ ਆਪਣੀ ਜ਼ਿੰਦਗੀ ਵਿਚ ਕੋਈ ਭਲੇ ਦਾ ਕੰਮ ਨਹੀਂ ਕੀਤਾ ਜਿਸ ਨਾਲ ਮੈਂ ਇਸ ਸਮੁੰਦਰ ਸੰਸਾਰ ਵਿਚੋਂ ਤਾਰ ਲੋ।
ਹੇ ਪ੍ਰਭੂ ਮੈਂ ਬਹੁਤ ਦੁਖੀ ਹਾਂ। ਦੁਖੀ ਇਸ ਕਰਕੇ ਹਾਂ ਤੇਰੇ ਚਰਨਾਂ ਦਾ ਵਿਛੋੜਾ ਪਿਆ ਹੈ। ਜਦੋਂ ਵਿਛੜ ਜਾਇਏ ਤਾਂ ਦੁੱਖ ਕਿਨ੍ਹਾਂ ਕੁਝ ਲਗਦਾ ਹੈ।ਇਹ ਤਾਂ ਮੈਨੂੰ ਪਤਾ ਤਾਂ ਜਦੋਂ ਮੇਰੇ ਸਰਦਾਰ ਜੀ ਛਡ ਕੇ ਤੇਰੇ ਘਰ ਚੱਲੇ ਤਾਂ ਮੈਂ ਬਹੁਤ ਰੋਈ। ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ। ਨਾ ਮਨ ਕਰਕੇ ਨਾ ਹੀ ਕਰਮਾਂ ਕਰਕੇ ਤੇਰੇ ਕਦੀ ਸਿਫਿਤ ਸਾਲਾਹ ਦੇ ਗੀਤ ਗਾਏ। ਆਪਣਾ ਪੇਟ ਇਸ ਤਰ੍ਹਾਂ ਭਰਿਆ ਜਿਵੇਂ ਪਸ਼ੂ ਭਰਦਾ ਹੈ। ਜੇ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖੇਂ ਤਾਂ ਮੈਂ ਤਰ ਸਕਾਂ ਨਹੀਂ ਤਾਂ ਨਹੀਂ।
ਤੁਸੀਂ ਤਰੁੱਟੇ ਹੋ ਮੈਨੂੰ ਆਪਣੇ ਨਾਲ ਕ੍ਰਿਪਾ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਵੋ ਜੀ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
