ਮੇਰੇ ਮਨਾਂ ਤੇਰੇ ਅੰਦਰ ਦੀ ਖ਼ਲਾਸੀ ਪਿਆਰ ਤੋਂ ਬਿਨਾ ਨਹੀਂ ਹੋ ਸਕਦੀ। ਕਹਿੰਦੇ ਹਨ ਚਾਤ੍ਰਿਕ ਸਾਰੀ ਰਾਤ ਪੀਆ ਪੀਆ ਪੁਕਾਰਦਾ ਹੈ। ਉਸ ਦੇ ਅੰਦਰ ਕੌਣ ਬੋਲ ਰਿਹਾ ਹੈ। ਤੂੰ ਕਹਿੰਦਾ ਹੈਂ ਰਾਤ ਮੈਨੂੰ ਨੀਂਦ ਨੇ ਘੇਰ ਲਿਆ। ਆਰਸੀ ਮਨਾਂ ਤੂੰ ਕਹਿੰਦਾ ਹੈਂ ਕਿ ਮੈਨੂੰ ਨਿੱਤਨੇਮ ਭੁੱਲ ਗਿਆ। ਤੂੰ ਕਹਿੰਦਾ ਹੈਂ ਮੇਰੇ ਕੋਲੋਂ ਬਾਣੀ ਛੁੱਟ ਗਈ। ਉਸ ਚਾਤ੍ਰਿਕ ਨੂੰ ਪੁੱਛ ਕੇ ਦੇਖ ਸਾਰੀ ਰਾਤ ਸ਼ਹਿਰ ਸੁੱਤਾ ਪਿਆ ਹੈ। ਪਰ ਚਾਤ੍ਰਿਕ ਨੂੰ ਕਦੀ ਪੀਆ ਪੀਆ ਕਹਿਣਾ ਨਹੀਂ ਭੁੱਲਦਾ ।
ਜਿਹੜਾ ਅੰਦਰੋਂ ਪਿਆਰ ਕਰਦਾ ਹੈ ਉਹ ਰਾਤ ਨੂੰ ਵੀ ਉੱਠ ਕੇ ਅਵਾਜ਼ਾਂ ਮਾਰਦਾ ਪਿਆ ਹੈ।
ਪਤਾ ਨਹੀਂ ਇਹਨਾਂ ਅੱਖਾਂ ਵਿੱਚ ਜਨਮ ਤੋਂ ਲੈ ਕੇ ਹੁਣ ਤੱਕ ਕਿਹਨਾਂ ਪਾਣੀ ਨਿਕਲਿਆ ਹੈ।
ਕਦੀ ਕਿਸੇ ਦੇ ਆਪ ਸ਼ਬਦ ਸੁਣ ਕੇ ਬੰਦਾ ਰੋ ਪੈਂਦਾ ਹੈ।
ਕਦੀ ਧਨ ਗਵਾਚ ਜਾਏ ਤਾਂ ਗਰੀਬੀ ਨੂੰ ਦੇਖ ਕੇ ਅੱਖਾਂ ਵਿਚੋਂ ਪਾਣੀ ਨਿਕਲਿਆ ਹੈ। ਕਦੀ ਪਰਿਵਾਰ ਦਾ ਕੋਈ ਜੀਅ ਪ੍ਰਦੇਸ਼ ਚਲਾ ਜਾਏ ਤਾਂ ਉਸ ਦੇ ਵਿਛੋੜੇ ਵਿਚ ਪਾਣੀ ਨਿਕਲਿਆ। ਹੈ। ਕਦੀ ਪਰਿਵਾਰ ਵਿਚ ਕਿਸੇ ਜੀਅ ਦੀ ਮੌਤ ਹੋ ਜਾਏ ਤਾਂ ਉਸ ਦੀ ਮੌਤ ਨੂੰ ਦੇਖ ਕੇ ਪਾਣੀ ਨਿਕਲਿਆ ਹੈ। ਐ ਮਨਾਂ ਧਨ ਦੀ ਖਾਤਿਰ ਅੱਖਾਂ ਵਿਚੋਂ ਪਾਣੀ ਦੀ ਧਾਰਾ ਪ੍ਰਵਾਹਿਤ ਹੋਈ।
ਪੁਤਰਾਂ, ਮਾਤਾ ਪਿਤਾ ਤੇ ਸੰਸਾਰ ਦੀ ਖਾਤਿਰ ਅੱਖਾਂ ਵਿਚੋਂ ਨੀਰ ਨਿਕਲਿਆ। ਕੁਬੋਲ ਸੁਣ ਕੇ ਤੇਰੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਪਰ ਇਹਨਾਂ ਪਾਣੀ ਨਿਕਲਣ ਦੇ ਬਾਵਜੂਦ ਤੇਰੇ ਅੰਦਰ ਖੇੜਾ ਪੈਦਾ ਨਾ ਹੋਇਆ।
ਕਿਤੇ ਪਰਮਾਤਮਾ ਤਰਸ ਕਰੇ ਉਸ ਦੇ ਵਿਛੋੜੇ ਵਿਚ ਚਾਰ ਅਥਰੂ ਨਿਕਲ ਗਏ ਤਾਂ ਤੇਰੇ ਕਰੋੜਾਂ ਜਨਮਾਂ ਜਨਮਾਂਤਰਾਂ ਦੀ ਮੈਲ ਧੋ ਲੈਣਗੇ। ਕਦੀ ਪਰਮਾਤਮਾ ਲਈ ਵੀ ਤੂੰ ਰੋਇਆ ਹੈ।
ਮਾਂ ਇਹ ਦੇਖ ਮੇਰੀਆਂ ਅੱਖਾਂ ਵਿਚੋਂ ਨਿਕਲਦੀਆਂ ਹੋਈਆਂ ਅੱਥਰੂਆਂ ਦੀ ਧਾਰਾ ਨੇ ਮੇਰੇ ਸਾਰੇ ਚਿਹਰੇ ਨੂੰ ਭਿਊਂ ਦਿੱਤਾ ਹੈ। ਕਿਉਂ ਇਸ ਚਾਤ੍ਰਿਕ ਦਾ ਪਿਆਰਾ ਤਾਂ ਬਿਲਕੁਲ ਨਜ਼ਦੀਕ ਹੈ। ਬੱਦਲ ਗਰਜੇ ਰਿਹਾ ਹੈ। ਬਰਸੇਗਾ ਤ੍ਰਿਪਤ ਹੋਵੇਗਾ ਪਰ ਮੇਰਾ ਪਿਆਰਾ ਬਹੁਤ ਦੂਰ ਹੈ। ਕੲਈ ਜਨਮਾਂ ਦਾ ਵਿਛੋੜਾ ਹੈ ਤੇ ਮੈਂ ਉਨੀਂ ਦੇਰ ਤੱਕ ਨੀਂਦ ਵਿਚ ਨਹੀਂ ਜਾਵਾਂਗਾ
ਜਿੰਨੀ ਦੇਰ ਤੱਕ ਉਸ ਦਾ ਮਿਲਾਪ ਨਾ ਹੋ ਜਾਏ। ਇਹ ਹੈ ਪ੍ਰੇਮ ਹੈ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
