ਸ.ਸੰ.ਜ.ਕ.ਸ.ਦ.ਸਸਸਸ.ਐੱਸ.ਓ.ਈ. (ਨੀਲ ਕੋਠੀ ਵਿੰਗ) ਪ੍ਰਿੰਸੀਪਲ ਸ੍ਰੀਮਤੀ ਅੰਜੂ ਗੋਇਲ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੱਤਰ ਅਨੁਸਾਰ ਨਾਨ ਬੋਰਡ ਕਲਾਸਾਂ ਦਾ ਨਤੀਜਾ 29 ਮਾਰਚ 2025ਨੂੰ ਐਲਾਨਿਆ ਗਿਆ । ਜਿਸਨੂੰ ਕਈ ਦਿਨਾਂ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਨਿਵੇਕਲੀ ਕਿਸਮ ਦੇ ਕਾਰਡ ਭਰਕੇ ਮੁਕੰਮਲ ਕਰ ਕੇ ਰੱਖ ਲਿਆ ਸੀ।ਸਵੇਰ ਤੋਂ ਹੀ ਮਾਪਿਆਂ ਅਤੇ ਬੱਚਿਆਂ ਦੀ ਚਹਿਲ ਪਹਿਲ ਲੱਗੀ ਹੋਈ ਸੀ। ਇਸ ਸਮੇਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚੇ ਅੰਮ੍ਰਿਤਪਾਲ ਸਿੰਘ,ਸੇਲੇਂਦਰ ਸਿੰਘ,ਸਮਰਦੱਤ, ਵਿਸ਼ਾਲ ਕੁਮਾਰ ਆਦਿ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਹਾਜ਼ਰ ਰਿਹਾ। ਜਿਸ ਵਿੱਚ ਸ਼੍ਰੀਮਤੀ ਅਨੀਤਾ ਬੱਤਰਾ, ਸੋਨੀਆ ਵੀਰ ਕੁਮਾਰ, ਜਸਪ੍ਰੀਤ ਕੌਰ, ਨੇਹਾ, ਅੰਜੂ ਜੈਨ, ਮਿਨਾਕਸ਼ੀ, ਰੀਨਾ ਸਿੰਗਲਾ,ਨਸੀਬ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ,ਨੀਲਮ ,ਤੀਸਤਿੰਦਰ,ਕੌਰ ਸ.ਰਾਜਵੀਰ ਸਿੰਘ, ਅਤੇ ਲੇਖਕ ਰਣਬੀਰ ਸਿੰਘ ਪ੍ਰਿੰਸ ਆਦਿ ਸ਼ਾਮਿਲ ਰਹੇ।ਸਮੂਹ ਸਟਾਫ਼ ਮਾਪੇ ਅਤੇ ਬੱਚਿਆਂ ਦੀ ਮਿਹਨਤ ਦੀ ਰੰਗਤ ਸਾਫ਼ ਝਲਕਦੀ ਸੀ। ਇਸ ਦੇ ਨਾਲ ਹੀ ਬੱਚਿਆਂ ਨੂੰ ਨਵੇਂ ਸੈਸ਼ਨ ਲਈ ਪ੍ਰੇਰਿਤ ਕੀਤਾ ਗਿਆ।
ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਲੋਨੀ ਸੰਗਰੂਰ
9872299613