ਇਹ ਗੁਰੂ ਅਮਰਦਾਸ ਜੀ ਆਖਦੇ ਹਨ। ਸਾਡੀ ਜ਼ਿੰਦਗੀ ਦੀ ਰੂਹਾਨੀ ਤਰੱਕੀ ਵਾਸਤੇ ਬਖਸ਼ਿਸ਼ ਕੀਤੇ। ਜਿਹੜਾ ਬੰਦਾ ਲੋਭੀ, ਲਾਲਚੀ ਤੇ ਸੁਆਰਥੀ ਹੈ
ਜਿਥੋਂ ਤੱਕ ਵਾਹ ਲੱਗੇ ਉਸ ਲਾਲਚੀ ਬੰਦੇ ਦਾ ਕਦੀ ਵੀ। ਭਰੋਸਾ ਨਾ ਕਰਨਾ। ਇਹ ਲੋਕ ਵਿਸ਼ਵਾਸ ਘਾਤ ਕਰਦੇ ਹਨ।
ਬਹੁਤ ਵਾਰ ਲਾਲਚੀ ਬੰਦਾ ਆਪਣੇ ਸੁਆਰਥ ਨੂੰ ਮੁੱਖ ਰੱਖ ਕੇ ਬੰਦੇ ਨੂੰ ਇਹੋ ਜਿਹੀ ਖੁੰਡ ਵਿਚ ਸੁਟੱਦਾ ਹੈ ਕਿ ਇਨਸਾਨ ਸੋਚਦਾ ਹੀ ਨਹੀਂ ਜ਼ਿੰਦਗੀ ਵਿਚ ਲਾਲਚੀ ਆਪਣਾ ਸੁਆਰਥ ਕਰਕੇ ਨਿਕਲ ਗਿਆ ਤੇ ਜਿਸਦੇ ਨਾਲ ਧੋਖਾ ਕੀਤਾ ਉਹ ਸਾਰੀ ਜ਼ਿੰਦਗੀ ਰੋਂਦਾ ਰਹਿ ਗਿਆ।ਉਸ ਉੱਤੇ ਭਰੋਸਾ ਨਾ ਕਰ। ਮਨਮੁਖ ਵਿਚਲੀ ਬੰਦੇ ਦੀ ਸੰਗਤ ਕਰੋਗੇ ਤਾਂ ਸਾਹਿਬ ਆਖਦੇ ਹਨ। ਉਹ ਆਪ ਕਲੰਕੀ ਹੈ ਤੇ ਉਸ ਕਲੰਕੀ ਬੰਦੇ ਦੀ ਸੰਗਤ ਕਰੋ ਗੇ ਤਾਂ ਤੁਹਾਨੂੰ ਵੀ ਕਰੰਟ ਲੱਗਣ ਜਾਏਗਾ।
ਲਾਲਿਆਂ ਦੇ ਮੂੰਹ ਕਾਲੇ ਹਨ। ਆਪਣੇ ਜੀਵਨ ਨੂੰ ਆਪਣੇ ਜਨਮ ਨੂੰ ਵਿਅਰਥ ਗਵਾ ਕੇ ਚਲੇ ਜਾਂਦੇ ਹਨ।
ਹੇ ਪ੍ਰਭੂ ਤੁਸੀਂ ਕ੍ਰਿਪਾ ਕਰਕੇ ਮੈਨੂੰ ਸਤਿਸੰਗ ਦਾ ਮਿਲਾਪ ਬਖ਼ਸ਼ੇ।
ਮੈਨੂੰ ਅੰਦਰੋਂ ਬਾਹਰੋਂ ਨਿਰਮਲੇ ਗੁਰਮੁਖਾਂ ਦੀ ਸੰਗਤ ਬਖ਼ਸ਼ੇ। ਨਾਮ ਮੇਰੇ ਹਿਰਦੇ ਵਿਚ ਵੱਸ ਜਾਏ। ਸਤਿਸੰਗਤ ਵਿਚ ਤੂੰ ਜੁੜ ਜਾਏ ਤਾਂ ਹਕੀਕਤ ਹੈ ਤੇਰੇ ਅੰਦਰ ਦੁ ਮੈਲ ਉਤਰ ਜਾਏਗੀ । ਸਦਾ ਪ੍ਰਮੇਸ਼ਰ ਦੇ ਗੁਣ ਗਾਏਗਾ। ਲਾਲਚੀ ਬੰਦੇ ਦਾ ਭਰੋਸਾ ਨਹੀ ਕਰੇਗਾ ਇਹ ਹੀ ਅਰਦਾਸ ਹੈ ਹਮੇਸ਼ਾ ਗੁਰਮੁਖਾਂ ਦੀ ਸੰਗਤ ਮਿਲ ਜਾਏ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
