ਸਾਥੋਂ ਵੀ ਛਿੱਟੇ ਮਾਰ ਨਹੀਂ ਹੋਏ,
ਛੱਡ ਸਾਨੂੰ ਲੱਗ ਗਿਆ ਤੂੰ
ਆਖੇ ਗੈਰਾਂ ਦੇ। ਕੰਮ ਨਹੀਂ ਆਉਂਦੇ
ਕਦੇ ਫੋਕੇ ਫੈਂਟਰ,ਇਹ ਤਾਂ ਕੰਮ ਨੇ ਜੀ ਕਾਇਰਾਂ ਦੇ।
ਪੁਰਾਣੀ ਮਿਹਨਤ ਤੇ ਫਿਰਿਆ ਗਿਆ ਪਾਣੀ, ਨਵੇਂ ਸਿਰਿਉਂ ਸਿਰਜਾਂਗੇ ਦਾਸਤਾਨ,ਫਿਰ ਖੜੇ ਹੋਵਾਂਗੇ, ਸਦਕੇ ਜਾਈਏ ਆਪਣੇ ਪੈਰਾਂ ਦੇ।
ਕਹਿੰਦੇ ਕਿਸਮਤ ਕੋਈ ਖੋਹ ਨਹੀਂ ਸਕਦਾ,ਵਕਤ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ,ਮਿਹਨਤ ਕੋਈ ਧੋ ਨਹੀਂ ਸਕਦਾ, ਕੀ ਪਤਾ ਕੁੱਬੇ ਦੇ ਵੱਜੀ ਲੱਤ ਰਾਸ ਆ ਜੇ,ਸੱਦਕੇ ਜਾਈਏ ਜੀ ਉਨ੍ਹਾਂ ਗੈਰਾਂ ਦੇ।
ਜੱਟ ਮੂੰਹ ਵਿੱਚ ਦੇ ਕੇ ਬੈਠਣ ਵਾਲਾ ਨਹੀਂ,ਹਰ ਚਣੋਤੀ ਸਵੀਕਾਰ ਕਰੇ,
ਲਿਆਕਤ ਤੇ ਮਿਹਨਤ ਦਾ ਸੁਮੇਲ
ਬਣਾਵਾਂਗੇ,ਲਗਨ ਸ਼ਕਤੀ ਬਣੂ ਮੇਰੀ, ਨਾਲ ਹੌਂਸਲੇ ਮਾਰਾਂਗੇ ਟੱਕਰਾਂ ਸੰਗ ਲਹਿਰਾਂ ਦੇ।
ਦਿਨ ਚੰਗੇ ਨਹੀਂ ਜੇ ਰਹੇ ਗਰੇਵਾਲ ਤਾਂ
ਰਹਿਣੇ ਮਾੜੇ ਵੀ ਨਹੀਂ, ਸਮਾਂ ਆਏ ਤੇ,ਕੱਢ ਦਿਆਂਗੇ ਭੁਲੇਖੇ ਸਾਰਿਆਂ ਦੇ।
ਸਿਆਣੇ ਆਂਹਦੇ ਸ਼ੇਰ ਬੁੜਾ ਵੀ ਹੋ ਜਾਵੇ ਭਾਵੇਂ ਸ਼ਿਕਾਰ ਕਰਨਾ ਨੀ ਭੁੱਲਦਾ ਕਹਿਣੇ ਸੱਚੇ ਨੇ ਇਹ ਭਾਈ ਮਾਹਿਰਾਂ ਦੇ।
ਤੂੰ ਹੁਨਰ ਨਾ ਪਛਾਣਿਆ ਸੱਜਣਾਂ
ਭੂਏ ਚੜ ਗਿਆ ਲੱਗਦਾ ਚੁੱਗਲੀਖੋਰਾਂ ਦੇ।
————————————–

ਡਾ ਜਸਵੀਰ ਸਿੰਘ ਗਰੇਵਾਲ
ਸੰਪਰਕ 9914346204
ਬਸੰਤ ਨਗਰ, ਲੁਧਿਆਣਾ।
happy4star@gmail.com
