ਰੋਜ਼ ਮਨ ਅੱਜ ਨੂੰ ਟਾਲਦਾ ਪਿਆ ਹੈ। ਕੱਲ ਤੇ ਗੱਲਾਂ ਸੁੱਟ ਰਿਹਾ ਹੈ। ਜਿਹੜਾ ਅੱਜ ਟਾਲਦਾ ਪਿਆ ਹੈ ਆਉਣ ਵਾਲਾ ਕੱਲ ਕਦੀ ਵੀ ਸੁਨਹਿਰੀ ਨਹੀਂ ਬਣ ਸਕਦਾ।
ਜਿਹੜਾ ਕੰਮ ਤੂੰ ਕੱਲ ਕਰਨਾ ਹੈ ਉਹ ਅੱਜ ਹੀ ਸ਼ੁਰੂ ਕਰ ਦੇ।
ਜਦੋਂ ਤੇਰੇ ਸਿਰ ਤੇ ਕਾਲ ਆ ਗਿਆ ਉਸ ਵੇਲੇ ਤੇਰੇ ਕੋਲ ਕੁਝ ਨਹੀਂ ਹੋਣਾ ਹੈ। ਹੇ ਮੂਰਖ ਤੂੰ ਪਰਮਾਤਮਾ ਦੇ ਨਾਮ ਨੂੰ ਜਪਦਾ ਨਹੀਂ। ਵਾਰ ਵਾਰ ਤੂੰ ਸੋਚੀ ਜਾ ਰਿਹਾ ਹੈ। ਸੋਚਣ ਨਾਲ ਨਹੀਂ ਅਸਲ ਵਿੱਚ ਕਮਾਉਣ ਦੇ ਨਾਲ ਹੀ ਜ਼ਿੰਦਗੀ ਵਿਚ ਤਬਦੀਲੀ ਆਵੇਗੀ। ਵੇਖਣ ਨਾਲ ਮੁਕਤੀ ਨਹੀਂ ਜਿੰਨੀ ਦੇਰ ਤੱਕ ਬੰਦਾ ਸ਼ਬਦ ਦੁ ਵਿਚਾਰ ਨਹੀਂ ਕਰਦਾ।
ਅਸੀਂ ਧਰਮ ਅਸਥਾਨਾਂ ਤੇ ਰੋਜ਼ ਜਾਂਦੇ ਹਾਂ
ਸ਼ਬਦ ਦੀ ਵਿਚਾਰ ਰੋਜ਼ ਸੁਣਦੇ ਹਾਂ। ਸਿਰਫ਼ ਸ਼ਬਦੀ ਅਰਥ ਸੁਣਦੇ ਹਾਂ ਕੀ ਸਾਨੂੰ ਮੁਕਤੀ ਮਿਲ ਜਾਏਗੀ ਇਸ ਸ਼ਬਦੀ ਵਿਚਾਰ ਨਾਲ ਆਚਾਰ ਦਾ ਕੀ ਹੈ। ਵਿਚਾਰ ਤਾਂ ਰੋਜ਼ ਸੁਣੀ ਕੇਵਲ ਵਿਚਾਰ ਤੱਕ ਸੀਮਤ ਰਹਿ ਕੇ ਮੁਕਤੀ ਹੋ ਜਾਏਗੀ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

