ਪਵੇ ਗਰਮੀ ਤਪਸ਼ ਵਧੀ ਜਾਵੇ,
ਲ਼ੈ ਫਸਲਾਂ ਰੰਗ ਵਟਾ ਬਾਬਾ।
ਬੂਰ ਪਿਆ ਅੰਬਾਂ ਨੂੰ ਵਿੱਚ ਬਾਗਾਂ,
ਗਈਆਂ ਕੋਇਲਾ, ਆ ਬਾਬਾ।
ਸਰੋਂ ਪੱਕੀ, ਕਣਕੀਂ ਪਊ ਦਾਤੀ,
ਗਰੀਬਾਂ ਲੈਣੇ, ਦਾਣੇ ਕਮਾ ਬਾਬਾ।
ਪੈਸੇ ਹੋਣੇ ਹਰੇਕ ਦੀ ਜੇਬ ਅੰਦਰ,
ਲੈਣਗੇ, ਮਰਜ਼ੀ ਦਾ ਖਾ ਬਾਬਾ।
ਸਭ ਹਿਸਾਬ ਬਰਾਬਰ ਹੋ ਜਾਣਾਂ,
ਨਵਾਂ ਲੈਣਾ ਕੰਮ ਚਲਾ ਬਾਬਾ।
ਮੀਂਹ ਕਣੀ ਤੋਂ ਰੱਬਾ ਕਰੀ ਕ੍ਰਿਪਾ,
ਦੇਵਾਂ ਦਰ ਤੇ ਦੇਗ਼ ਚੜਾ ਬਾਬਾ।
ਕਰਮਾਂ ਵਾਲੀਆਂ ਹੋਣ ਫਸਲਾਂ,
ਕਾਰੋਬਾਰ ਦੇਣ ਵਧਾ ਬਾਬਾ।
ਚਿੜੀ, ਜਨੌਰ ਕੁਲ ਦਾ ਕਰੀ ਭਲਾ,
“ਪੱਤੋ” ਲਈਏ ਖੈਰ ਮਨਾ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
