ਖੇਤਾਂ ਵਿੱਚ ਬਾਪੂ ਨੇ ਪਹਿਲਾਂ
ਫਸਲਾਂ ਉਗਾਉਣੀਆਂ,
ਫੇਰ ਵੱਢ, ਕੱਢ ਕੇ ਮੰਡੀ ‘ਚ
ਲਿਆਉਣੀਆਂ।
ਕਿੰਨੇ ਕਿੰਨੇ ਦਿਨ ਬਾਪੂ ਮੰਡੀ
ਬੈਠਾ ਰਹਿੰਦਾ ਸੀ,
ਦੀਵਾਲੀ,ਵਿਸਾਖੀ ਕਈ ਵਾਰੀ
ਉੱਥੇ ਵੇਖ ਲੈਂਦਾ ਸੀ।
ਆੜ੍ਹਤੀਏ ਮਰਜ਼ੀ ਨਾਲ ਫਸਲਾਂ
ਨੂੰ ਤੋਲਦੇ,
ਕਿੰਨੇ ਕਿੰਨੇ ਦਿਨ ਦਾਣੇ ਪੈਰਾਂ
ਥੱਲੇ ਰੋਲਦੇ।
ਵੇਚ ਕੇ ਫ਼ਸਲ ਬਾਪੂ ਜਦ ਘਰ
ਆਉਂਦਾ ਸੀ,
ਹਿਸਾਬ ਵਾਲਾ ਵਰਕਾ ਬੇਬੇ ਨੂੰ
ਫੜਾਉਂਦਾ ਸੀ।
ਪਹਿਲਾਂ ਸੀ ਕਰਜ਼ਾ, ਪੈਸੇ ਹੋਰ
ਸਿਰ ਟੁੱਟਗੇ,
ਪਿਆ ਨਹੀਂ ਕੁਝ ਪੱਲੇ, ਲੋਟੂ
ਮਿਹਨਤਾਂ ਨੂੰ ਲੁੱਟਗੇ।
ਮੋਢੇ ਤੋਂ ਪਰਨਾ ਲਾਹ ਬਾਪੂ,ਮੰਜੀ
ਉੱਤੇ ਬਹਿੰਦਾ ਸੀ,
ਬਣੂਗਾ ਕੀ ਹੁਣ, ਝੋਰਾ ਬੇਬੇ ਨੂੰ
ਵੀ ਰਹਿੰਦਾ ਸੀ।
ਅਜੇ ਵੀ ਨੀਂ ਬਦਲੇ ਹਾਲਾਤ “ਪੱਤੋ”
ਕਾਮੇਂ ਕਿਰਸਾਨ ਦੇ,
ਵਿਹਲੜ ਨੇ ਬੈਠੇ ਮੌਜਾਂ, ਇਹਨਾਂ
ਸਿਰ ਮਾਣਦੇ।
ਹਰਪ੍ਰੀਤ ਪੱਤੋ (ਮੋਗਾ)
94658-21417