ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਮੋਹੁ।।
ਜੇਲ ਵਿਸਾਖ ਦਾ ਮਹਿਨਾ ਆਵੇ ਤਾਂ ਇਹ ਮਹਿਨਾ ਮੇਰੇ ਲਈ ਸੁਹਾਵਣਾ ਹੈ। ਹਰ ਇਕ ਮਨੁੱਖ ਦੀ ਇੱਛਾ ਹੈ ਕਿ ਜੇ ਵੈਸਾਖ ਦਾ ਮਹਿਨਾ ਆਇਆ ਹੈ । ਇਹ ਸੁਹਾਵਣਾ ਬੀਤਤ ਹੋਵੇ। ਗੁਰੂ ਜੀ ਆਖਦੇ ਹਨ ਵੈਸਾਖ ਵਿਚ ਸਰਦੀ ਖਤਮ ਹੋ ਜਾਂਦੀ ਹੈ।
ਗਰਮੀ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਤੂੰ ਸਰੀਰਕ ਤੌਰ ਤੇ ਆਖੇਗਾ ਹਰ ਪਾਸੇ ਹਰਿਆਵਲ ਹੈ। ਇਹ ਮੇਰੇ ਅੰਦਰ ਨੂੰ ਸੁੱਖ ਦਿੰਦੀ ਹੈ।ਕਦੀ ਉਹਨਾਂ ਜੀਵ ਇਸਤਰੀਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਅੰਦਰ ਵੈਸਾਖ ਦੇ ਮਹਿਨੇ ਵਿਚ ਪਰਮਾਤਮਾ ਲਈ ਪਿਆਰ ਨਹੀਂ। ਜਿਨ੍ਹਾਂ ਦੇ ਹਿਰਦੇ ਪਿਆਰ ਤੋਂ ਸੁੰਝੇ ਹਨ ਉਹਨਾਂ ਦੇ ਅੰਦਰ ਵੈਸਾਖ ਦੇ ਮਹੀਨੇ ਵਿਚ ਧੀਰਜ ਨਹੀਂ। ਉਹਨਾਂ ਨੂੰ ਧੀਰਜ ਕਿਵੇਂ ਆਏ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਅਣਹੋਂਦ ਹੈ। ਉਹਨਾਂ ਅੰਦਰ ਇਸ ਕਰਕੇ ਭਟਕਦਾ ਹੈ। ਵੈਸਾਖ ਦੇ ਮਹੀਨੇ ਵਿਚ ਸਤਿਗੁਰੂ ਨੂੰ ਭੁਲਾ ਕੇ ਅੰਦਰ ਕੇਵਲ ਮਾਇਆ ਦੀ ਖਿੱਚ ਚਿੰਤਾ ਹੈ ।
ਉਹ ਕਦੀ ਇਹ ਆਸ ਨਾ ਰੱਖੇ ਉਸ ਨੂੰ ਵੈਸਾਖ ਦੇ ਮਹੀਨੇ ਧੀਰਜ ਮਿਲ ਜਾਏਗਾ। ਜਿਨ੍ਹਾਂ ਵਿਚੋਂ ਧੀਰਜ ਚਾਹੁੰਦਾ ਹੈ ਚਾਹੇ ਪੁਤਰ ਇਸਤਰੀ ਹੈ ਚਾਹੇ ਸੰਸਾਰ ਦੇ ਸੱਕੇ ਸੰਬੰਧੀ ਹਨ ਧਿਆਨ ਰੱਖੀਂ ਉਹ ਕੁਝ ਸਮੇਂ ਤੱਕ ਤੇਰੇ ਨਾਲ ਹਨ ਪਰ ਜਦੋਂ ਮਾਲਕ ਦੇ ਘਰ ਜਾਣਾ ਹੈ। ਉਸ ਘਰ ਵਿਚ ਮਾਲਕ ਦੇ ਨਾਮ ਤੇ ਬਿਨਾਂ ਸਭ ਤੇਰੇ ਲਈ ਵਿਅਰਥ ਹੈ।
ਨਾਮ ਜੱਪਣ ਵਾਲੇ ਦੀਆਂ ਸ਼ੋਭਾ ਨਿਰਮਲ ਹੈ ਪਵਿੱਤਰ ਹੈ।
ਇਸ ਦਾ ਮਤਲਬ ਕੋਈ ਸ਼ੋਭਾ ਅਜਿਹੀ ਹੈ ਜੋਂ ਮੈਲੁ ਹੋਵੇ। ਇਕ ਸ਼ੋਭਾ ਉਹ ਹੈ ਦੁਨੀਆਂ ਤੇ ਜੋਂ ਝੂਠੀ ਹੈ। ਇਸ ਦੇ ਜਾਂਦਿਆਂ ਦੇਰ ਨਹੀਂ ਲਗਦੀ। ਪਰਮਾਤਮਾ ਦੀ ਸ਼ੋਭਾ ਸਭ ਤੋਂ ਉੱਚੀ ਹੈ।
ਜਿਹੜੇ ਪ੍ਰੀਤਮ ਦੇ ਚਰਨਾਂ ਵਿਚ ਜੁੜੇ ਉਹਨਾਂ ਦੀ ਸ਼ੋਭਾ ਕਦੇ ਮੈਲੀ ਨਹੀਂ ਹੋ ਸਕਦੀ ਨਾ ਹੀ ਕੋਈ ਕਰ ਸਕਦਾ ਹੈ। ਉਸ ਨਾਲ ਜੁੜ ਚਰਨਾਂ ਨਾਲ ਤੇਰੀ ਇੱਛਾ ਹੈ ਵੈਸਾਖ ਦੇ ਮਹੀਨੇ ਵਿਚ ਮੇਰੀ ਕੋਈ ਚਿੰਤਾ ਨਾ ਰਹੇ ਤਾਂ ਫਿਰ ਇਹ ਰੋਜ਼ ਬੇਨਤੀ ਕਰਦਿਆਂ ਕਰ।
ਹੇ ਮੇਰੇ ਮਾਲਕ ਦੇ ਤੁਸੀਂ ਮਿਲ ਜਾਓ ਤਾਂ ਫਿਰ ਮੈਂ ਸਮਝਾਂਗਾ ਕਿ ਮਨੁਖਾਂ ਦੇਹੀ ਪ੍ਰਾਪਤ ਹੋਈ ਹੈ।
ਜੇ ਤੁਹਾਡਾ ਮਿਲਾਪ ਨਹੀਂ ਤਾਂ ਮੇਰੇ ਮਾਲਕ ਫਿਰ ਕੋਈ ਪ੍ਰਾਪਤੀ ਨਹੀਂ। ਵੈਸਾਖ ਦਾ ਮਹੀਨਾ ਤਾਂ ਚੰਗਾ ਲਗੇਗਾ। ਜੋਂ ਤੇਰੇ ਰੰਗ ਵਿਚ ਰੰਗਿਆ ਹੋਇਆ ਕੋਈ ਸੰਤ ਮਿਲ ਜਾਵੇ। ਜਿਸ ਦੇ ਅੰਦਰ ਪ੍ਰੇਮ ਦੀ ਅਣਹੋਂਦ ਹੈ। ਉਸ ਦੇ ਅੰਦਰ ਕਦੀ ਧੀਰਜ ਅਤੇ ਟਿਕਾਅ ਨਹੀਂ। ਜਿਹੜਾ ਸਾਈਂ ਦੇ ਪ੍ਰੇਮ ਵਿਚ ਭਿੱਜ ਗਿਆ ਹੈ ਉਸ ਦੇ ਅੰਦਰ ਨੂੰ ਟਿਕਾਅ ਹੈ। ਤੇਰੇ ਨਾਲ ਕੇਵਲ ਇਕ ਪਰਮਾਤਮਾ ਦਾ ਨਾਮ ਨਿੱਭਣਾ ਹੈ। ਇਹ ਹੈ ਵੈਸਾਖ ਸਭ ਨੂੰ ਸੁਹਾਵਣਾ ਲੱਗੇ।
ਵੈਸਾਖ ਖਾਲਸਾ ਪੰਥ ਦਾ ਅੱਜ ਜਨਮ ਦਿਨ ਹੈ। ਉਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18