ਸਾਡੀ ਜ਼ਿੰਦਗੀ ਹੁੰਦੀ ਸੀ ਗ਼ੁਲਾਮ,
ਸਾਨੂੰ ਕਰਵਾਇਆ ਏ ਤੁਸੀਂ ਆਜ਼ਾਦ।
ਹੱਕ ਨੇ ਸਾਨੂੰ ਦਿਵਾਏ ਤੁਸੀਂ,
ਸੁੱਖ ਸਾਡੀ ਝੋਲੀ ਪਾਏ ਤੁਸੀਂ।
ਕੀਤੀ ਰੌਸ਼ਨੀ ਵਿੱਚ ਹਨੇਰੇ ਸੰਸਾਰ,
ਦਿੱਤੇ ਸਾਨੂੰ ਤੁਸੀਂ ਸਾਡੇ ਅਧਿਕਾਰ।
ਬਾਕਮਾਲ ਤੁਸੀਂ ਲਿਖਕੇ ਸੰਵਿਧਾਨ,
ਦੁਨੀਆ ਦੀ ਤੁਸੀਂ ਬਣੇ ਓ ਸ਼ਾਨ।
ਸਾਡੀ ਜ਼ਿੰਦਗੀ ਨੂੰ ਸੁਰਗ ਬਣਾਇਆ,
ਸੰਵਿਧਾਨ ਲਿਖ ਐਸਾ ਕਰਮ ਕਮਾਇਆ।
ਔਰਤ ਨੂੰ ਸਿਰ ਦਾ ਤਾਜ ਬਣਾਇਆਂ ਜੀ,
ਫਿਰ ਹੱਕਾਂ ਦੇ ਲਈ ਲੜਣਾ ਸਿਖਾਇਆ ਜੀ।
ਸਾਡੀ ਜ਼ਿੰਦਗੀ ਲਈ ਤੁਸੀਂ ਵਰਦਾਨ ਬਣੇ,
ਆਪਣੇ ਕੰਮਾਂ ਕਰਕੇ ਤੁਸੀਂ ਹੋ ਮਹਾਨ ਬਣੇ ।
“ਫੂਲ” ਸਰ ਨੇ ਲਿਖੀ ਆਪ ‘ਤੇ ਕਿਤਾਬ,
ਸੱਚਮੁੱਚ ਤੁਸੀਂ ਭਾਰਤ ਦੇ ਹੋ ਸਿਰ ਤਾਜ।
ਤੁਹਾਡੇ ਬਾਰੇ ਜਾਣਕੇ ਜਾਗੀ ਨਵੀਂ ਉਮੀਦ,
ਸੱਚ ਹਮੇਸ਼ਾ ਲਿਖਦੀ ਰਹੇਗੀ ਸੁਖਦੀਪ।

ਸੁਖਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ
ਜਮਾਤ – ਨੌਵੀਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)
ਪ੍ਰੇਰਨਾਦਾਇਕ ਅਧਿਆਪਕ – ਸ. ਸੁਖਚੈਨ ਸਿੰਘ ਕੁਰੜ