ਭੱਟ ਚਾਂਦ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਤੇਗ ਬਹਾਦਰ ਬੋਲਿਆ। ਉਹ ਕੇਵਲ ਸ਼ਹਾਦਤ ਤੱਕ ਹੀ ਨਹੀਂ । ਜੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਸਨਾ ਤੋਂ ਬੋਲ ਕੇ ਸਾਨੂੰ ਨਿਰਮਲ ਉਪਦੇਸ਼ ਗੁਰਮਤਿ ਦਾ ਗੁਰਬਾਣੀ ਰੂਪ ਵਿਚ ਦਿੱਤਾ।
ਗੁਰੂ ਤੇਗ ਬਹਾਦਰ ਜੀ ਦੇ 59
ਸ਼ਬਦ ਅਤੇ57 ਸਲੋਕ ਸਾਰੀ ਬਾਣੀ ਹਜੂਰ ਨੇ ਤਕਰੀਬਨ ਹਿੰਦੀ ਵਿਚ ਉਚਾਰਨ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਵਿਲੱਖਣਤਾ ਹੈ। ਤੁਸੀਂ ਕੋਈ ਸ਼ਬਦ ਪੜ੍ਹੋ ਰਹਾਉ ਦੀ ਤੁਕ ਆਉਂਦੀ ਹੈ। ਕੋਈ ਸ਼ਬਦ ਵਿਚ ਦੋ ਰਹਾਉ ਦੀਆਂ ਤੁਕਾਂ ਹਨ।
ਗੁਰੂ ਤੇਗ ਬਹਾਦਰ ਜੀ ਦੀ ਪਹਿਲੀ ਬਾਣੀ ਗੳੜੀ ਰਾਗ ਵਿਚ ਹੈ। ਗੁਰੂ ਤੇਗ ਬਹਾਦਰ ਜੀ ਨੇ ਇਕ ਪੂਰਨ ਪੁਰਖ ਇਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਸੰਤ ਜਨ ਦੇ ਜੀਵਨ ਨੂੰ ਬਿਆਨ ਕੀਤਾ ਹੈ।
ਹੇ ਇਨਸਾਨ ਦੇ ਤੂੰ ਕਿਸੇ ਮੰਜ਼ਿਲ ਵਿਚ ਪਹੁੰਚਣਾ ਚਾਹੁੰਦਾ ਹੈ । ਆਪਣੀ ਜ਼ਿੰਦਗੀ ਵਿਚੋਂ ਤਿਆਗ ਦੇ ਦੇ ਜ਼ਿੰਦਗੀ ਵਿਚੋਂ ਕੁਝ ਖੱਟ ਕੇ ਜਾਣਾ ਚਾਹੁੰਦਾ ਹੈ ਤਾਂ ਇਸ ਵਸਤੂ ਨੂੰ ਘੁੱਟ ਕੇ ਫੜ ਲੈ। ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਗੱਲ ਤਿਆਗ ਦੀ ਕੀਤੀ ਹੈ।
ਸਾਧੋ ਮਨ ਕਾ ਮਾਨੁ ਤਿਆਗੳ
ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦਿਉ।
ਪਿਆਰੇ ਮਾਨ ਨੂੰ ਤਿਆਗ ਦੇ ਪਰ ਇਕੱਲਾ ਹੰਕਾਰ ਨੂੰ ਛੱਡ ਕੇ ਕੁਝ ਨਹੀਂ ਬਣਨਾ। ਤੂੰ ਇਕ ਚੀਜ਼ ਘੁੱਟ ਕੇ ਫੜ ਲੈ
ਰਾਮ ਨਾਮੁ ਉਰ ਮੈਂ ਗਹਿਓ
ਇਸੇ ਤਰ੍ਹਾਂ ਜਦੋਂ ਅਸੀਂ ਨਾਮ ਲਿਖਦੇ ਹਾਂ ਤਾਂ ਇਸੇ ਮਾਨ ਦੇ ਅੱਖਰਾਂ ਨੂੰ ਪਲਟ ਦਿਉ ਤਾਂ ਨਾਮ ਬਣ ਜਾਏਗਾ। ਨਾਮ ਨੂੰ ਪਲਟ ਦਿਉ ਤਾਂ ਮਾਨ ਬਣ ਜਾਏਗਾ। ਜਿਹੜਾ ਬੰਦਾ ਰੱਬ ਦੇ ਨਾਮ ਤੋਂ ਟੁੱਟ ਜਾਏ ਤਾਂ ਸੱਚ ਜਾਣਿਓ ਉਹ ਅਭਿਮਾਨੀ ਹੋ ਜਾਂਦਾ ਹੈ। ਅਖੀਰ ਵਿਚ ਆਖਦੇ ਹਨ। ਨਾਮ ਨੂੰ ਘੁੱਟ ਕੇ ਫੜੇਗਾ ਤਾਂ ਸੰਕਟ ਦੂਰ ਹੋਣਗੇ ।
ਨਾਮ ਨੂੰ ਅੰਦਰ ਵਸਾ ਲਵੇਗਾ
ਤਾਂ ਹਰੀ ਦਰਸ਼ਨ ਹੋਣਗੇ ਤੇ ਦੇ ਹੰਕਾਰ ਵਿਚ ਡੁੱਬਾ ਰਿਹਾ ਫਿਰ ਆਪਣੇ ਅਮੋਲਕ ਜਨਮ ਨੂੰ ਤੂੰ ਕੌਡੀਆਂ ਦੇ ਭਾਅ ਗਵਾ ਕੇ ਚਲਾ ਜਾਏਗਾ।
ਇਨਸਾਨ ਖਾਣਾ ਤਿਆਗ ਸਕਦਾ ਹੈ ਇਨਸਾਨ ਬਸਤਰ ਤਿਆਗ ਸਕਦਾ ਹੈ। ਇਨਸਾਨ ਆਪਣੇ ਘਰ ਬਾਰ ਨੂੰ ਤਿਆਗ ਸਕਦਾ ਹੈ। ਇਨਸਾਨ ਆਪਣੇ ਸਰੀਰ ਨੂੰ ਤਿਆਗ ਸਕਦਾ ਹੈ ।
ਪਰ ਹੰਕਾਰ ਅਜਿਹਾ ਹੈ ਜਿਹੜਾ ਮਰਨ ਤੋਂ ਬਾਅਦ ਸਰੀਰ ਤਾਂ ਸੜ ਜਾਂਦਾ ਹੈ। ਅਗਲੇ ਜਨਮ ਵਿਚ ਜਾ ਘੇਰਦਾ ਹੈ। ਹੰਕਾਰ ਤਾਂ ਅਗਲੇ ਜਨਮ ਵਿਚ ਉਸੇ ਤਰ੍ਹਾਂ ਹੈ।
ਜੇ ਕੋਈ ਬੰਦਾ ਮਾਇਆ ਛੱਡ ਕੇ ਇਹ ਕਹਿ ਦੇਖੋ ਜੀ ਮੈਂ ਲੱਖਾਂ ਤਿਆਗ ਦਿੱਤੇ।
ਇੱਥੇ ਗੁਰੂ ਜੀ ਆਖਦੇ ਹਨ ਤੂੰ ਲੱਖਾਂ ਤਿਆਗ ਦੇ ਪਰ ਤੂੰ ਲੱਖਾਂ ਪਤੀ ਹੈ ਕਹਾਉਂਦਾ ਹੈ। ਉਦੋਂ ਹੳਉਮੈਂ ਸੀ ਕਿ ਮੈਂ ਲੱਖਪਤੀ ਤੇ ਹੁਣ ਲੱਖਾਂ ਦਾ ਤਿਆਗੀ ਇਥੇ
ਮੈਂ ਤਾਂ ਉੱਥੇ ਹੀ ਖਲੋਤੀ ਹੈ। ਗੁਰੂ ਜੀ ਨਾਮ ਨੂੰ ਆਪਣੇ ਅੰਦਰ ਵਸਾਉਣ ਦੀ ਗੱਲ ਕਰਦੇ ਹਨ।
ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਵੈਰਾਗ ਵਿਚ ਹੈ। ਜਦੋਂ ਪੜ੍ਹੋ ਤਾਂ ਸਾਡੇ ਦਿਲ ਵਿਚ ਵੈਰਾਗ ਆ ਹੀ ਜਾਂਦਾ ਹੈ। ਅਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਵਿਖੇ ਮਨਾਇਆ ਜਾ ਰਿਹਾ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18