ਕਲਮਾਂ ਦੇ ਵਾਰ ਸਾਹਿਤਕ ਮੰਚ ਦੇ ਸਰਪ੍ਰਸਤ ਜੱਸੀ ਧਰੌੜ ਸਾਹਨੇਵਾਲ ਜੀ ਦੀ ਅਗਵਾਈ ਹੇਠ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸਦਾ ਮੰਚ ਸੰਚਾਲਨ ਬੜੇ ਖੂਬਸੂਰਤ ਅੰਦਾਜ਼ ਨਾਲ ਮੈਡਮ ਜਗਦੀਸ਼ ਕੌਰ ਪ੍ਰਯਾਗਰਾਜ ਵੱਲੋਂ ਕੀਤਾ ਗਿਆ ।ਪ੍ਰਧਾਨਗੀ ਮੰਡਲ ਵਿੱਚ ਬਲਬੀਰ ਕੌਰ ਰਾਏਕੋਟੀ, ਮੁੱਖ ਮਹਿਮਾਨ ਅਮਨਬੀਰ ਸਿੰਘ ਧਾਮੀ, ਹਰਜਿੰਦਰ ਕੌਰ ਸੱਧਰ ਜੀ, ਵਿਸ਼ੇਸ਼ ਮਹਿਮਾਨ ਪੋਲੀ ਬਰਾੜ ਜੀ ਯੂ ਐਸ ਏ, ਗੁਰਦੀਪ ਸਿੰਘ ਈਸੇਵਾਲ, ਗੁਰਬਖ਼ਸ਼ ਕੌਰ ਕਨੇਡਾ (ਮੰਚ ਪ੍ਰਧਾਨ) ਡਾਕਟਰ ਟਿੱਕਾ ਜੇ ਐੱਸ ਸਿੱਧੂ ਪ੍ਰਸਿੱਧ ਗ਼ਜ਼ਲਗੋ (ਸਟੇਟ ਐਵਾਰਡ) ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨਜ਼, ਪ੍ਰਵੀਨ ਕੌਰ ਸਿੱਧੂ, ਸਤਿੰਦਰਜੀਤ ਕੌਰ, ਸੁਰਿੰਦਰ ਕੌਰ ਸਰਾਏ , ਰਾਜਵਿੰਦਰ ਕੌਰ ਬਟਾਲਾ, ਦਲਵੀਰ ਕੌਰ ਧਾਲੀਵਾਲ, ਸੁਰਿੰਦਰ ਕੌਰ ਭੋਗਲ ਜੀ, ਆਸਿਫ਼ ਅਲੀ ਮਹਿੰਦਰੂ ਮਲੇਰਕੋਟਲਾ, ਗਗਨਦੀਪ ਸਿੰਘ ਸੰਧੂ, ਰਾਜਵਿੰਦਰ ਸਿੰਘ ਗੱਡੂ, ਜਸਕੀਰਤ ਸਿੰਘ ਨਾਪਰ, ਮਾਸਟਰ ਸੰਦੀਪ ਸਿੰਘ ਜਖੇਪਲ,ਮੀਤ ਪ੍ਰਧਾਨ ਰਣਬੀਰ ਸਿੰਘ ਪ੍ਰਿੰਸ (ਤੋਪਿਆਂ ਵਾਲ਼ੀ ਕਮੀਜ਼ ਕਹਾਣੀ ਸੰਗ੍ਰਹਿ) ਆਦਿ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਸੱਭਿਆਚਾਰ ਨਾਲ਼ ਸੰਬੰਧਿਤ ਆਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪੰਜਬ ਦੇ ਉਪਰੋਕਤ ਵੱਖ ਵੱਖ ਜ਼ਿਲ੍ਹਿਆਂ, ਅਤੇ ਦੇਸ਼ ਵਿਦੇਸ਼ ਤੋਂ ਜੁੜੇ ਕਵੀ ਸਾਹਿਬਾਨਾਂ ਨੇ ਭਾਗ ਲਿਆ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ।ਅੰਤ ਵਿੱਚ ਮੰਚ ਦੇ ਸਰਪ੍ਰਸਤ ਜੱਸੀ ਧਰੌੜ ਸਾਹਨੇਵਾਲ ਵੱਲੋਂ ਸ਼ਾਮਿਲ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਮੂਹ ਕਵੀਆਂ ਦਾ ਧੰਨਵਾਦ ਕੀਤਾ।
ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ-1
ਆਫ਼ਿਸਰ ਕਲੋਨੀ ਸੰਗਰੂਰ
9872299613