ਚਿੰਤਾ ਹੁੰਦੀ ਨਾ ਜੇ ਕਰ ਰੁਜ਼ਗਾਰ ਦੀ,
ਗੱਲ ਕਰ ਲੈਂਦੇ ਅਸੀਂ ਵੀ ਪਿਆਰ ਦੀ।
ਜਿਸ ਤਰ੍ਹਾਂ ਲੰਘੇ, ਸਮਾਂ ਲੰਘਾਈ ਜਾਹ,
ਯਾਰੀ ਪਰਖੀਂ ਨਾ ਕਦੇ ਵੀ ਯਾਰ ਦੀ।
ਉਸ ਨੇ ਇੱਜ਼ਤ ਦੂਜਿਆਂ ਦੀ ਕਰਨੀ ਕੀ,
ਜੋ ਕਰੇ ਇੱਜ਼ਤ ਨਾ ਘਰ ਦੀ ਨਾਰ ਦੀ।
ਘਰ ‘ਚ ਚੋਰੀ ਹੋਣ ਤੋਂ ਬਚ ਜਾਣੀ ਸੀ,
ਅੱਖ ਲੱਗਦੀ ਨਾ ਜੇ ਪਹਿਰੇਦਾਰ ਦੀ।
ਆਪਣਾ ਕੰਮ ਚੁੱਪ ਕਰਕੇ ਚਾੜ੍ਹੋ ਨੇਪਰੇ,
ਨਾ ਕਰੋ ਪਰਵਾਹ ਤੁਸੀਂ ਸੰਸਾਰ ਦੀ।
ਫੇਲ੍ਹ ਹੋ ਜਾਵਣ ਜਦੋਂ ਸਭ ਕੋਸ਼ਿਸ਼ਾਂ,
ਲੋੜ ਤਾਂ ਹੀ ਪੈਂਦੀ ਹੈ ਹਥਿਆਰ ਦੀ।
ਹੁਣ ਵੀ ਜੇ ਮਜ਼ਦੂਰ ਨਾ ਕੱਠੇ ਹੋਏ,
ਮਰਜ਼ੀ ਚੱਲੀ ਜਾਣੀ ਹੈ ਜ਼ਰਦਾਰ ਦੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ – 144514
ਫੋਨ -9915803554