ਮੇਰੇ ਅਰਮਾਨਾਂ ਦੀ ਕਿਆਰੀ
ਭਾਂਵੇ ਅੱਜ ਉਜਾੜ ਗਏ ਨੇ ਉਹ।
ਬਣਾਈ ਸੀ ਘਾਹ ਫੂਸ ਦੀ ਕੁੱਲੀ
ਉਹ ਵੀ ਸਾੜ ਗਏ ਨੇ ਉਹ।
ਠੰਡ ਦਾ ਕੁੱਟਿਆ ਠਰ ਰਿਹਾ
ਮਹਿਲਾਂ ਦੀ ਨੀਂਹ ਧਰ ਗਏ ਉਹ।
ਗਰੇਵਾਲ ਗੈਰਾਂ ਤੇ ਕਾਹਦਾ ਗੁੱਸਾ
ਆਪਣੇ ਵੀ ਤਾਂ ਆਪਣੇ ਨਹੀਂ ਉਹ।
ਖੁਝੀਂ ਵੱਤਰ ਉਗਦੇ ਨਹੀਂ ਬੀਜ
ਨਵੀਂ ਤੇ ਗਰਮਾਹਟ ਤੋਂ ਰਹਿਤ ਉਹ।
ਦਿਲ ਦੀ ਨਿਆਈਂ ਵੀ ਬੰਜਰ ਹੋਈ
ਗਰੇਵਾਲ ਆਪੇ ਹੀ ਸਮਝਣ ਉਹ।
ਦਸ ਰੰਜ ਕਿਸ ਨਾਲ ਕਿੱਦਾਂ ਕਰਾਂ
ਹੈ ਸੱਚੀਂ ਬੇਗਾਨੇ ਵੀ ਤਾਂ ਨਹੀਂ ਉਹ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204