ਜੰਗ ਹਿੰਦ, ਪਾਕ ਦਾ ਜੇ ਹੋਣ
ਲੱਗਾ,
ਬੰਬ ਡਿੱਗਣੇ ਵਿੱਚ ਪੰਜਾਬ
ਮੀਆਂ।
ਧੂੰਆਂ ਜ਼ਹਿਰੀ ਧਰਤ ਹੋ ਜਾਊ
ਬੰਜ਼ਰ,
ਦੂਸ਼ਤ ਹੋਣਗੇ ਹਵਾ ਤੇ ਆਬ
ਮੀਆਂ।
ਫਸਲਾਂ ਹੋਣਗੀਆਂ ਫਿਰ ਦੱਸੋਂ
ਕਿੱਥੇ,
ਸੜ ਜਾਣਗੇ ਗੇਂਦਾਂ ਗ਼ੁਲਾਬ
ਮੀਆਂ।
ਲੜਾਈ, ਪਿਆਰ ਵਿੱਚ ਲੇਖੇ
ਨਹੀਂ ਹੁੰਦੇ,
ਇਹ ਮਗਰੋਂ ਲੱਗਣ ਹਿਸਾਬ
ਮੀਆਂ।
ਬੇਰੁਜ਼ਗਾਰੀ, ਭੁੱਖਮਰੀ ਵੱਧ
ਜਾਣੀ,
ਹੱਲ ਦੱਸਣਾ ਨਾ ਕਿਸੇ ਕਿਤਾਬ
ਮੀਆਂ।
ਬਸ! ਜਾਨ ਬਚਾਉਣ ਦੀ ਪਊ
ਸਾਰਿਆਂ ਨੂੰ,
ਮਿਲਣਾ ਕਿਸੇ ਨਾ ਕੋਈ ਖ਼ਿਤਾਬ
ਮੀਆਂ।
ਜੰਗ ਨਾ ਲੱਗੇ “ਪੱਤੋ” ਕੱਢੋ ਹੱਲ
ਕੋਈ,
ਟੱਲ੍ਹੇ ਦੇਸ਼ ਤੋਂ ਮਾੜਾ ਖ਼ੁਆਬ
ਮੀਆਂ।
ਹਰਪ੍ਰੀਤ ਪੱਤੋ ( ਮੋਗਾ )
94658-21417