ਹਰ ਸਾਲ ਮਾਂ ਦੀ ਇਜ਼ਤ ਅਤੇ ਉਸ ਦੀ ਕਦਰ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ ਮਾਂ ਦੀ ਬੇਮਿਸਾਲ ਮਮਤਾ, ਪਿਆਰ ਅਤੇ ਤਿਆਗ ਨੂੰ ਯਾਦ ਕਰਨ ਅਤੇ ਮਨਾਉਣ ਦਾ ਮੌਕਾ ਹੁੰਦਾ ਹੈ। ਮਾਂ ਆਪਣੇ ਬੱਚਿਆਂ ਦੀ ਪਹਿਲੀ ਅਧਿਆਪਕ ਹੁੰਦੀ ਹੈ ਜੋ ਉਨ੍ਹਾਂ ਨੂੰ ਜੀਵਨ ਦੇ ਮੂਲ ਸੰਸਕਾਰ ਸਿਖਾਉਂਦੀ ਹੈ। ਮਾਂ ਦੀ ਸੇਵਾ, ਸਮਰਪਣ ਅਤੇ ਲਾਡ-ਪਿਆਰ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ।
ਮਦਰਜ਼ ਡੇ ਦੇ ਮੌਕੇ ‘ਤੇ ਬੱਚੇ ਆਪਣੀ ਮਾਂ ਨੂੰ ਤੋਹਫੇ ਦਿੰਦੇ ਹਨ, ਕਾਰਡ ਬਣਾਉਂਦੇ ਹਨ, ਗਾਣੇ ਗਾਉਂਦੇ ਹਨ ਜਾਂ ਖਾਸ ਤਰੀਕੇ ਨਾਲ ਇਸ ਦਿਨ ਨੂੰ ਮਨਾਉਂਦੇ ਹਨ। ਕੁਝ ਬੱਚੇ ਮਾਂ ਲਈ ਖਾਣਾ ਬਣਾਉਂਦੇ ਹਨ ਜਾਂ ਘਰ ਦੇ ਕੰਮ ਵਿੱਚ ਮਦਦ ਕਰਦੇ ਹਨ। ਇਹ ਦਿਨ ਸਿਰਫ ਤੋਹਫਿਆਂ ਦਾ ਹੀ ਨਹੀਂ, ਸੱਚੇ ਮਨ ਤੋਂ ਮਾਂ ਦੇ ਪਿਆਰ ਨੂੰ ਸਮਝਣ ਅਤੇ ਉਸ ਦੀ ਕਦਰ ਕਰਨ ਦਾ ਦਿਨ ਹੈ।
ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਮਾਂ ਸਿਰਫ ਇਕ ਰਿਸ਼ਤਾ ਨਹੀਂ, ਸਗੋਂ ਇੱਕ ਅਹਿਸਾਸ ਹੈ ਜੋ ਸਾਡੀ ਜ਼ਿੰਦਗੀ ਨੂੰ ਪੂਰਾ ਬਣਾਉਂਦਾ ਹੈ। ਮਾਂ ਦੇ ਬਿਨਾਂ ਜੀਵਨ ਅਧੂਰਾ ਹੈ।
ਸਾਹਿਬਜੋਤ ਸਿੰਘ
ਜਮਾਤ 10ਵੀਂ
ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ,ਲਹਿਰਗਾਗਾ