ਇਸ ਦੁਨੀਆਂ ਵਿੱਚ ਸਭ ਤੋਂ ਪਿਆਰਾ ਅਤੇ ਆਸਾਨ ਸਬਦ ਹੈ- ਮਾਂ। ਮਾਂ ਇੱਕ ਇਹੋ ਜਿਹਾ ਸ਼ਬਦ ਹੈ, ਜਿਸ ਨੂੰ ਕਿਸੇ ਪਰਿਭਾਸ਼ਾ ਦੀ ਜਰੂਰਤ ਨਹੀਂ ਹੈ। ਕਿਉਂਕਿ ਇਹ ਸਬਦ ਨਹੀਂ ਅਹਿਸਾਸ ਹੈ। ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ, ਸੱਚ ਮੁੱਚ ਹੀ ਮਾਂ ਰੱਬ ਦਾ ਰੂਪ ਹੈ।
ਮੇਰੀ ਮਾਂ ਦਾ ਨਾਮ ਸੰਦੀਪ ਕੌਰ ਹੈ। ਮੇਰੀ ਮਾਂ ਬਹੁਤ ਮਿਹਨਤੀ ਸਮਝਦਾਰ ਅਤੇ ਦਿਆਲੂ ਹੈ, ਉਹ ਹਰ ਰੋਜ ਸਵੇਰੇ ਜਲਦੀ ਉੱਠਦੇ ਹਨ। ਉਹ ਸਾਰੇ ਪਰਿਵਾਰ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਦੇ ਹਨ, ਉਹ ਬਗੀਚੇ ਦੇ ਪੇੜ- ਪੌਦਿਆਂ ਦਾ ਵੀ ਧਿਆਨ ਰੱਖਦੇ ਹਨ। ਉਹਨਾਂ ਨੂੰ ਸਮੇ ਸਿਰ ਪਾਣੀ ਦਿੰਦੇ ਹਨ।
ਮੇਰੀ ਮਾਂ ਮੇਰੀ ਗੁਰੂ, ਮੈਨੂੰ ਜਿੰਦਗੀ ਵਿੱਚ ਚੰਗਾ ਰਾਹ ਦਖਾਉਣ ਲਈ ਅਤੇ ਸਭ ਤੋਂ ਅੱਛੀ ਦੋਸਤ ਹੈ ਉਹ ਮੈਨੂੰ ਪੜਾਈ ਦੇ ਨਾਲ-ਨਾਲ ਨੇਕੀ ਅਤੇ ਇਮਾਨਦਾਰ ਦੇ ਰਸਤੇ ਉੱਪਰ ਚੱਲਣ ਦੀ ਸਿੱਖਿਆ ਦਿੰਦੇ ਹਨ। ਮੇਰੀ ਮਾਂ ਮੇਰੀ ਮਨ ਦੀ ਹਰ ਗੱਲ ਜਾਣ ਲੈਂਦੀ ਹੈ। ਉਹ ਮੇਰੇ ਹਰ ਸੁੱਖ-ਦੁੱਖ ਵਿੱਚ ਸਾਥ ਦਿੰਦੇ ਹਨ, ਉਹ ਪੜਾਈ ਵਿੱਚ ਦੀ ਮੇਰੀ ਮੱਦਦ ਵੀ ਕਰਦੇ ਹਨ।
ਨਾਮ= ਮਨਪ੍ਰੀਤ ਕੌਰ
ਕਲਾਸ =ਦੱਸਵੀਂ (ਡੀ)
ਰੌਲ ਨੰਬਰ=23