ਮਾਂ, ਇੱਕ ਅਜਿਹਾ ਰਿਸ਼ਤਾ ਹੈ, ਜਿਸ ਬਾਰੇ ਮੈਂ ਆਪਣੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮਾਂ ਜੀਵਨ ਦਾ ਸਭ ਤੋਂ ਅਨਮੋਲ ਰਤਨ ਹੁੰਦੀ ਹੈ ।ਉਹ ਆਪਣੇ ਬੱਚਿਆਂ ਨੂੰ ਬੇਹਦ ਪਿਆਰ ਨਾਲ ਪਾਲਦੀ ਹੈ। ਦੁਨੀਆਂ ਤੇ ਕੇਵਲ ਮਾਂ ਅਤੇ ਬੱਚੇ ਦਾ ਰਿਸ਼ਤਾ ਹੀ ਸੱਚਾ ਰਿਸ਼ਤਾ ਹੁੰਦਾ ਹੈ ,ਬਾਕੀ ਸਾਰੇ ਰਿਸ਼ਤੇ ਦੁਨਿਆਵੀ ਅਤੇ ਸਵਾਰਥੀ ਹੁੰਦੇ ਹਨ ।
ਮਾਂ ਆਪਣੇ ਬੱਚਿਆਂ ਲਈ ਸਮਰਪਣ ਬਲਿਦਾਨ ਅਤੇ ਤਿਆਗ ਕਰਦੀ ਹੈ। ਮਾਂ ਆਪਣੇ ਬੱਚੇ ਨੂੰ ਇਸ ਦੁਨੀਆ ਵਿੱਚ ਸਭ ਤੋਂ ਜਿਆਦਾ ਪਿਆਰ ਕਰਦੀ ਹੈ। ਮਾਂ ਆਪਣੇ ਬੱਚਿਆਂ ਨੂੰ ਕਾਮਯਾਬ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੀ ਹੈ ।ਅੱਜ ਦੀ ਮਾਂ ਪੈਸੇ ਵੀ ਕਮਾਉਂਦੀ ਹੈ ਅਤੇ ਘਰ ਦੇ ਸਾਰੇ ਕੰਮ ਵੀ ਸੰਭਾਲਦੀ ਹੈ। ਮਾਂ ਆਪਣੇ ਬੱਚਿਆਂ ਨੂੰ ਪੜਾਉਂਦੀ ਹੈ, ਉਹਨਾਂ ਨਾਲ ਖੇਡਦੀ ਹੈ, ਉਹਨਾਂ ਲਈ ਖਾਣਾ ਬਣਾਉਂਦੀ ਹੈ। ਉਹਨਾਂ ਨੂੰ ਚੰਗੀ ਸਿੱਖਿਆ ਦਿੰਦੀ ਹੈ ਅਤੇ ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਹੈ। ਇਸ ਦੁਨੀਆ ਵਿੱਚ 24 ਘੰਟੇ ਕੰਮ ਕਰਨ ਵਾਲੀ ਸਭ ਤੋਂ ਮਿਹਨਤੀ ਇਨਸਾਨ ਮਾਂ ਹੀ ਹੁੰਦੀ ਹੈ। ਮਾਂ ਦਾ ਸਾਰਾ ਜੀਵਨ ਬੱਚਿਆਂ ਦੀ ਭਲਾਈ ਲਈ ਨਿਕਲ ਜਾਂਦਾ ਹੈ। ਮਾਂ ਸਦਾ ਹੀ ਬੱਚਿਆਂ ਨੂੰ ਸੁਰੱਖਿਤ ਮਹਿਸੂਸ ਕਰਵਾਉਂਦੀ ਹੈ । ਮਾਂ ਅਤੇ ਬੱਚੇ ਦਾ ਰਿਸ਼ਤਾ ਅਜਿਹਾ ਹੈ ਕਿ ਬੱਚੇ ,ਬਿਨਾਂ ਮਾਂ ਤੋਂ ਖੁਸ਼ ਨਹੀਂ ਹੁੰਦੇ ਅਤੇ ਮਾਂ ਬਿਨਾਂ, ਬੱਚਿਆਂ ਤੋਂ ਖੁਸ਼ ਨਹੀਂ ਹੁੰਦੀ ।ਮਾਂ ਧਰਤੀ ਤੇ ਸਾਕਸ਼ਾਤ ਰੱਬ ਦਾ ਹੀ ਰੂਪ ਹੁੰਦੀ ਹੈ। ਇਸ ਕਰਕੇ ਸਾਨੂੰ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ । ਸਾਨੂੰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸਨੇ ਮਾਂ ਦੇ ਰੂਪ ਵਿੱਚ ਸਾਨੂੰ ਰੱਬ ਦਾ ਰੂਪ ਦਿੱਤਾ ਹੈ।
ਧੰਨਵਾਦ
ਦੇਵਾਨਸ਼
ਜਮਾਤ ਨੌਵੀਂ
ਐਕੈਡੀਆ ਵਰਲਡ ਸਕੂਲ
ਸੁਨਾਮ
ਜ਼ਿਲ੍ਹਾ ਸੰਗਰੂਰ।