
ਅੰਮ੍ਰਿਤਸਰ 13 ਮਈ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਮਨਜੀਤ ਸਿੰਘ ਭੋਗਲ ਜਰਮਨੀ ਜੀ ਨਾਲ ਸ਼੍ਰੀ ਅੰਮ੍ਰਿਤਸਰ ਵਿਖੇ ਮੁਲਾਕਾਤ ਹੋਈ। ਮਨਜੀਤ ਸਿੰਘ ਭੋਗਲ ਜਰਮਨੀ ਜੀ ਪੰਜਆਬ ਮੈਗਜ਼ੀਨ ਦੇ ਮੁੱਖ ਸੰਪਾਦਕ ਹਨ। ਪੰਜਆਬ ਮੈਗਜ਼ੀਨ ਪੂਰੀ ਤਰਾਂ ਨਾਲ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੈ। ਮਨਜੀਤ ਸਿੰਘ ਭੋਗਲ ਜਰਮਨੀ ਜੀ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਹੋ ਕੇ ਦੱਸਿਆ ਕਿ ਉਹ ਕਿਸ ਤਰਾਂ ਨਾਲ ਜਰਮਨੀ ਵਿੱਚ ਰਹਿੰਦੇ ਹੋਏ ਵੀ ਆਪਣੇ ਦੇਸ਼ ਪੰਜਾਬ ਲਈ ਸੰਜੀਦਾ ਹਨ। ਇਸ ਕਰਕੇ ਹੀ ਉਹ ਪੰਥ ਅਤੇ ਪੰਜਾਬ ਦੀ ਨਿਸ਼ਕਾਮ ਸੇਵਾ ਵਿੱਚ ਸਿੱਖ ਕੌਮ ਦੇ ਇਤਿਹਾਸ ਨਾਲ ਆਪਣੀ ਅਗਲੇਰੀ ਪੀੜੀ ਨੂੰ ਜੋੜਣ ਲਈ ਪੰਜਆਬ ਮੈਗਜ਼ੀਨ, ਪੰਜਆਬ ਵੈੱਬਸਾਇਟ, ਪੰਜਆਬ ਈ ਪੇਪਰ ਸਮੁੱਚੇ ਪੰਜਾਬੀਆਂ ਨੂੰ ਸਮਰਪਿਤ ਕਰ ਰਹੇ ਹਨ। ਉੱਨਾਂ ਦੱਸਿਆ ਕਿ ਇਸ ਨਿਸ਼ਕਾਮ ਸੇਵਾ ਵਿੱਚ ਉੱਨਾਂ ਦਾ ਸਾਥ ਡਾ. ਸੁਰਜੀਤ ਸਿੰਘ ਜਰਮਨੀ ਬਤੌਰ ਸਹਿ ਸੰਪਾਦਕ ਨਿਭਾ ਰਹੇ ਹਨ। ਪੰਜਆਬ ਦੀ ਹੋਈ ਪ੍ਰੈਸ ਕਾਨਫਰੰਸ ਵਿੱਚ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ, ਭੁਪਿੰਦਰ ਸਿੰਘ 6 ਜੂਨ, ਰਣਜੀਤ ਸਿੰਘ ਫਤਿਹਨਾਮਾ, ਗਗਨਦੀਪ ਸਿੰਘ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਵੱਲੋਂ ਸਾਂਝਾ ਇੱਕ ਯਾਦਗਿਰੀ ਚਿੰਨ੍ਹ ਰਸ਼ਪਿੰਦਰ ਕੌਰ ਗਿੱਲ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੀ ਸਮੁੱਚੀ ਟੀਮ ਵੱਲੋਂ ਭੇਂਟ ਕੀਤਾ ਗਿਆ। ਮਨਜੀਤ ਸਿੰਘ ਭੋਗਲ ਜਰਮਨੀ ਜੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਜੀ ਨਾਲ ਵੀ ਮੁਲਾਕਾਤ ਕੀਤੀ ਅਤੇ ਕਾਫੀ ਸਮਾਂ ਉਨਾਂ ਨਾਲ ਪੰਜਾਬ ਦੀ ਸਿਆਸਤ ਅਤੇ ਮਜੂਦਾ ਹਾਲਾਤਾਂ ਉੱਪਰ ਬਹੁਤ ਸੰਜੀਦਗੀ ਨਾਲ ਚਰਚਾ ਕੀਤੀ। ਸ. ਇਮਾਨ ਸਿੰਘ ਮਾਨ ਜੀ ਨੇ ਮਨਜੀਤ ਸਿੰਘ ਭੋਗਲ ਜਰਮਨੀ ਜੀ ਵੱਲੋਂ ਕੀਤੀ ਜਾ ਰਹੀ ਪੰਜਆਬ ਮੈਗਜ਼ੀਨ ਦੀ ਨਿਸ਼ਕਾਮ ਸੇਵਾ ਦੀ ਬਹੁਤ ਸਰਾਹਣਾ ਕੀਤੀ। ਇਸ ਸਮੇਂ ਰਵੀ ਸ਼ੇਰ ਸਿੰਘ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੀ ਮੌਜੂਦ ਸਨ। ਮਨਜੀਤ ਸਿੰਘ ਭੋਗਲ ਜਰਮਨੀ ਜੀ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪੰਜਾਬ ਲਈ ਅਤੇ ਪੰਥ ਲਈ ਦਰਦ ਰੱਖਣ ਵਾਲੇ ਅਨੇਕਾਂ ਸਿੰਘ ਹਨ ਜੋ ਵਿਦੇਸ਼ਾਂ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਪੰਜਾਬ ਅਤੇ ਪੰਥ ਦੀ ਸੇਵਾ ਕਰ ਰਹੇ ਹਨ। ਮਨਜੀਤ ਸਿੰਘ ਭੋਗਲ ਜਰਮਨੀ ਜੀ ਉੱਨਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ।