ਜੱਸਾ ਸਿੰਘ ਆਹਲੂਵਾਲੀਆ 1718-1783ਅਠਾਰਵੀਂ ਸਦੀ ਦਾ ਜਰਨੈਲ ਸੀ।
ਸਿੱਖ ਫੋਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸਨ।ਸ, ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਬਦਰ ਸਿੰਘ ਦੇ ਘਰ 3ਮੲਈ 1718ਦੇ ਦਿਨ ਲਹੌਰ ਪੰਜਾਬ ਖੇਤਰ ਦੇ ਨੇੜੇ ਇਕ ਪਿੰਡ ਆਹਲੂ ਵਿਚ ਹੋਇਆ ਸੀ। ਛੋਟੀ ਉਮਰ ਵਿਚ ਇਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ। ਇਹਨਾਂ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ਤੇ ਦਿੱਲੀ ਵਿਚ ਬੀਤਿਆ ਸੀ।
ਮਗਰੋਂ ਸ, ਕਪੂਰ ਸਿੰਘ ਨਵਾਬ ਉਸ ਨੂੰ ਆਪਣੇ ਨਾਲ ਲੈ ਆਏ ਸਨ।
1753ਵਿਚ ਸ, ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦੇ ਮੁਖੀ ਬਣਾਏ ਗਏ ਸਨ।
ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ 1753ਵਿੱਚ ਆਪਣੇ ਮਰਨ ਤੋਂ ਇਹਨਾਂ ਨੂੰ ਆਪਣਾ ਵਾਰਿਸ ਬਣਾਇਆ 1761ਵਿੱਚ ਉਸਨੇ ਲਹੌਰ ਤੇ ਕਬਜ਼ਾ ਕੀਤਾ।
1761ਵਿਚ ਅਹਿਮਦ ਸ਼ਾਹ ਅਬਦਾਲੀ ਕੋਲੋ2200ਹਿੰਦੂ ਔਰਤਾਂ ਨੂੰ ਛੁੜਾ ਕੇ ਘਰੋਂ ਘਰੀਂ ਪਹੁੰਚਾਇਆਂ ਅਤੇ 1764ਵਿੱ ਸਰਿਹੰਦ ਨੂੰ ਜਿਤਿਆ ਤੇ ਉਸ ਤੋਂ ਪ੍ਰਾਪਤ ਆਪਣੇ ਸਾਰੇ ਖ਼ਜ਼ਾਨੇ ਨੂੰ ਦਰਬਾਰ ਸਾਹਿਬ ਭੇਂਟ ਕੀਤਾ। ਅਹਿਮਦ ਸ਼ਾਹ ਅਬਦਾਲੀ ਵਲੋਂ ਬਾਰੂਦ ਨਾਲ ਉਡਾਉਣ ਹਰਿਮੰਦਰ ਸਾਹਿਬ ਦੀ ਮੌਜੂਦਾ ਇਮਾਰਤ ਦੀ ਉਸਾਰੀ ਕਰਵਾਈ। ਅਹਿਮਦ ਸ਼ਾਹ ਅਬਦਾਲੀ ਨਾਲ ਵੀ ਉਸ ਦੀਆਂ ਕੲਈ ਲੜਾਈਆਂ ਹੋਈਆਂ।
1772 ਵਿਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ।
ਦਿੱਲੀ ਦਾ ਲਾਲ ਕਿੱਲਾ ਤੇ ਕਬਜ਼ਾ ਸੰਨ 11ਮਾਰਚ1783 ਦੇ ਦਿਨ ਸਿੱਖ ਫੋਜਾਂ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਰਾਏ ਸਿੰਘ ਵਗੈਰਾ ਦੀ ਅਗਵਾਈ ਹੇਠ ਲਾਲ ਕਿਲ੍ਹੇ ਅੰਦਰ ਦਾਖਲ ਹੋ ਗਈਆਂ ਅਤੇ ਕਿਲ੍ਹੇ ਉਤੇ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾਅ ਦਿੱਤਾ। ਇਸ ਮੌਕੇ ਜਰਨੈਲਾਂ ਦੇ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ਤੇ ਬੈਠਾ ਦਿੱਤਾ ਅਤੇ ਬਾਦਸ਼ਾਹ ਏ ਹਿੰਦ ਏਲਾਨ ਦਿੱਤਾ। ਪਰ ਆਪ ਨੇ ਕਿਹਾ ਖਾਲਸੇ ਕੋਲ ਸਰਵ ਉਚ ਅਕਾਲ ਤਖ਼ਤ ਹੈ ਇਸ ਦੀ ਲੋੜ ਨਹੀਂ। ਦੂਸਰਾ ਇਸ ਤਖਤ ਤੇ ਬੈਠਣ ਵਾਲਿਆਂ ਨੇ ਗੁਰੂ ਸਾਹਿਬਾਨ ਅਤੇ ਸਿੱਖਾਂ ਤੇ ਬਹੁਤ ਜ਼ੁਲਮ ਢਾਹੇ ਇਸ ਨੂੰ ਪੁੱਟ ਕੇ ਅੰਮ੍ਰਿਤਸਰ ਲੈ ਆਂਦਾ ਗਿਆ ਆਪ1783 ਵਿੱਚ ਚੜਾਈ ਕਰ ਗਏ।
ਮਾਨ ਸਨਮਾਨ
ਗੁਰੂ ਕੇ ਲਾਲ, ਸੁਲਤਾਨ ਉਲਟ, ਕੌਮ, ਦਲ ਖਾਲਸੇ ਦੇ ਮੁੱਖੀ, ਬੰਦੀ ਛੋੜ ਬਾਦਸ਼ਾਹ ਸਾਰੀਆਂ ਸਿੱਖ ਮਿਸਲਾਂ ਦੇ ਮੁਖੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖਾਲਸਾ ਰਾਜ ਦੇ ਸੰਸਥਾਪਕ, ਬਾਦਸ਼ਾਹ ਏ ਹਿੰਦ, ਬੁਢਾ ਦਲ ਦੇ ਮੁਖੀ।
ਚਲਾਣੇ ਉਪਰੰਤ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ ਭਾਰਤ ਸਰਕਾਰ ਨੇ
4 ਅਪ੍ਰੈਲ 1985ਨੂੰ ਡਾਕ ਟਿਕਟ ਜਾਰੀ ਕੀਤਾ।
ਇਹ ਸੀ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਇਤਿਹਾਸ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18