ਬਾਬਾ ਬਣਕੇ ਬਹਿਜਾ ਸੱਜਣਾਂ
ਪਾਖੰਡ ਦੇ ਰਸਤੇ ਪੈਜਾ ਸੱਜਣਾਂ
ਕਸਰ ਕਿਸੇ ਦੀ ਕੱਡਣ ਤੋਂ ਪਹਿਲਾਂ
ਲੱਤਾਂ ਨਾਲ ਕੁੱਟਣ ਡਹਿਜਾ ਸੱਜਣਾਂ
ਸੰਗਤ ਤੇਰੀਆਂ ਘੁੱਟੂ ਪਿੰਜਣੀਆਂ
ਤੂੰ ਲੰਮੀਆਂ ਤਾਣਕੇ ਪੈਜਾ ਸੱਜਣਾ
ਜੇਕਰ ਕੋਈ ਨੱਢੀ ਮਂਨ ਨੂੰ ਭਾਜ੍ਹੇ
ਤੂੰ ਜਿੱਥੇ ਮਰਜ਼ੀ ਲੈਜਾ ਸੱਜਣਾਂ
ਜਿਸ ਨਾਲ ਮਰਜੀ ਕਰੀਂ ਅੱਖ ਮਟੱਕੇ
ਤੂੰ ਇਸ਼ਕ ਦੇ ਵਹਿਣੀ ਵਹਿਜਾ ਸੱਜਣਾਂ
ਸਿੱਧੂ ਕੇਅੜਾ ਕਿਸੇ ਨੇ ਬੁਰਾ ਮਨਾਉਣੈਂ
ਜਿਸ ਨਾਲ ਮਰਜੀ ਖਹਿਜਾ ਸੱਜਣਾਂ
ਮੀਤੇ ਤੈਨੂੰ ਕੇਅੜਾ ਕਿਸੇ ਨੇ ਨਾਂਹ ਕਰਨੀਂ ਹੈ
ਜਿਸਦੇ ਮਰਜ਼ੀ ਘਰੇ ਤੂੰ ਰਹਿਜਾ ਸੱਜਣਾਂ
ਘਰ ਘਰ ਦੇ ਵਿੱਚ ਤੇਰੀ ਤਾਰੀਫ ਹੋਊਗੀ
ਬੀਬੀਆਂ ਦੇ ਦਿਲਾਂ ਦੇ ਚ ਲਹਿਜਾ ਸੱਜਣਾਂ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505