ਸਿੱਖ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਜਿਨ੍ਹਾਂ ਨੇ 17ਵੀ ਸਦੀ ਦੇ ਸ਼ੁਰੂ ਵਿਚ ਜੇਠ ਮਹੀਨੇ ਦੀ ਕੜਕਦੀ ਗਰਮੀ ਵਿਚ ਉੱਭਰਦੀ ਦੇਗ ਵਿਚ ਬੈਠ,ਤੱਤੀ ਤਵੀ ਤੇ ਆਸਣ ਲਾ, ਲਾਲ ਭਖਦੀ ਰੇਤ ਕੋਮਲ ਸਰੀਰ ਤੇ ਪਵਾ ਕੇ ਸ਼ਹੀਦਾਂ ਦੇ ਇਤਿਹਾਸ ਵਿਚ ਇਕ ਅਜਿਹੇ ਕਾਂਡ ਦਾ ਵਾਧਾ ਕੀਤਾ ।ਜਿਸ ਕਰਕੇ ਆਪ ਨੂੰ ਸ਼ਹੀਦਾਂ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ।
ਲੜਾਈ ਕਰਦਿਆਂ ਤਲਵਾਰ ਜਾਂ ਗੋਲੀ ਨਾਲ ਮਰ ਜਾਣਾ ਸੌਖਾ ਹੈ। ਫਾਂਸੀ ਦਾ ਰੱਸਾ ਰੱਸਾ ਨਾਲ ਸ਼ਹੀਦੀ ਪ੍ਰਾਪਤ ਕਰਨੀ ਸੌਖੀ ਹੈ।
ਕਾਫ਼ੀ ਸਮਾਂ ਗਰਮ ਉਬਲਦੇ ਪਾਣੀ ਵਿਚ ਬੈਠਣਾ ਲੋਹੇ ਦੇ ਤਵੇ ਬੈਠਣਾ ਹੌਲ਼ੀ ਹੌਲ਼ੀ ਸੜਕਾਂ ਉਪਰ ਗਰਮ ਰੇਤ ਪਾਣੀ ਇਤਨੀ ਵੱਡੀ ਕੁਰਬਾਨੀ ਹੈ ਜਿਸ ਦੀ ਮਿਸਾਲ ਦੁਨੀਆਂ ਦਾ ਇਤਿਹਾਸ ਹੋਰ ਕਿਧਰੇ ਨਹੀਂ ਕਰ ਸਕਿਆ ।ਜਿਥੇ ਤੱਕ ਸਿੱਖ ਧਰਮ ਦਾ ਸੰਬੰਧ ਹੈ ਇਸ ਸ਼ਹੀਦੀ ਨੇ ਇਨਕਲਾਬ ਲੈਣ ਆਦਾਂ।
ਗੁਰੂ ਅਰਜਨ ਦੇਵ ਜੀ ਦਾ ਜਨਮ15ਅਪ੍ਰੈਲ1563ਈਸਵੀ ਮੁਤਾਬਕ 19ਵਿਸਾਖ ਸੰਮਤ1620ਨੂੰ ਗੋਇੰਦਵਾਲ, ਤਹਿਸੀਲ ਤਰਨਤਾਰਨ ਜਿਲ੍ਹਾਂ ਅਮ੍ਰਿਤਸਰ ਵਿਚ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁਖੋਂ ਹੋਇਆ। ਉਦੋਂ ਗੁਰੂ ਅਮਰਦਾਸ ਜੀ ਜਗਤ ਕਲਿਆਣ ਲਈ ਉਪਰਾਲੇ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਦੋਹਰੇ ਦੇ ਰੂਪ ਵਿਚ ਸੰਤ ਸੁਭਾਅ ਤੇ ਹੋਨਹਾਰ ਹੋਣ ਨੂੰ ਅਨੁਭਵ ਕਰ ਲਿਆ ਤੇ ਕਿਹਾ
ਦੋਹਤਾ ਬਾਣੀ ਦਾ ਬੋਹਿਥਾ। ਇਸ ਦਾ ਭਾਵ ਸੀ ਹੁਣ ਅਰਜਨ ਦੇਵ ਜੀ ਗੁਰੂ ਬਣ ਕੇ ਸੰਸਾਰ ਦਾ ਉਧਾਰ ਕਰਨ ਗੇ। ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਦੇ ਨਾਲ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲੀ ਅੰਮ੍ਰਿਤਸਰ ਪਰਿਵਾਰ ਨਾਲ ਆ ਗਏ।
16ਸਾਲ ਦੀ ਉਮਰ ਵਿਚ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੋ ਗਿਆ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਂ ਦੇਵ ਜੀ ਸਨ। ਗੁਰੂ ਘਰ ਦਾ ਪ੍ਰਬੰਧ ਪ੍ਰਿਥੀਚੰਦ ਜੀ ਨੇ ਆਪਣੇ ਹੱਥਾਂ ਵਿਚ ਰਖਿਆ ਹੋਇਆ ਸੀ। ਉਹ ਆਪਣੇ ਆਪ ਨੂੰ ਗੱਦੀ ਦਾ ਹੱਕਦਾਰ ਸਮਝਦਾ ਸੀ।
ਗੁਰੂ ਅਰਜਨ ਦੇਵ ਜੀ ਵਕਤ ਸੰਗਤਾਂ ਦੀ ਗਿਣਤੀ ਵਧ ਗਏ।
1588ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਸਾਈਂ ਮੀਆਂ ਮੀਰ ਦੇ ਹੱਥੋਂ ਰਖਵਾਈ। ਇਹ ਸਿਖਾਂ ਦਾ ਵੱਡਾ ਕੇਂਦਰ ਸਥਾਪਤ ਹੋ ਗਿਆ ਇਸ 1594ਈਸਵੀ ਨੂੰ ਦੁਆਬੇ ਵਿਚ ਕਰਤਾਰਪੁਰ ਕੇਂਦਰ ਬਣਾਇਆਂ। ਇਹ ਆਰਥਕ ਵਿਕਾਸ ਦਾ ਵੀ ਕੇਂਦਰ ਵੀ ਬਣ ਗਿਆ।
19ਜੂਨ1595ਈਸਵੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।
ਗੁਰੂ ਅਰਜਨ ਦੇਵ ਜੀ ਨੇ ਸਾਰਾ ਧਿਆਨ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਵੱਲ ਪੂਰਾ ਧਿਆਨ ਰੱਖਿਆ।15ਭਗਤਾ ਤੇ15ਗੁਰੂ ਘਰ ਦੇ ਨਿਕਟਵਰਤੀਆਂ ਦੀਆਂ ਰਚਨਾਵਾਂ ਇਕਠੀਆਂ ਕੀਤੀਆਂ ਰਾਮਸਰ ਬੈਠ ਕੇ ਭਾਈ ਗੁਰਦਾਸ ਜੀ ਲਿਖਾਰੀ ਦੇ ਰੂਪ ਵਿੱਚ ਸਾਰਾ ਕੰਮ ਕੀਤਾ ਹੈ ।
ਚੰਦੂ ਦੀ ਧੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕੀਤਾ ਸੀ। ਉਹਨੇ ਜਾਤੀ ਨਰਾਜ਼ਗੀ ਦਾ ਬਦਲਾਂ ਲੈਣ ਲਈ ਸ਼ਾਹ ਜਹਾਂ ਗੀਰ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।
ਗੁਰੂ ਅਰਜਨ ਦੇਵ ਜੀ ਨੂੰ ਗਰਮ ਪਾਣੀ ਵਿਚ ਬਿਠਾਇਆ ਗਿਆ। ਫਿਰ ਸੜਦੇ ਤਵੇ ਤੇ ਬੈਠਾਇਆ ਗਿਆ ਇਸ ਪਿਛੋਂ ਗਰਮ ਰੇਤ ਸਰੀਰ ਤੇ ਪਾਈ ।
ਗਰਮੀਆਂ ਦਾ ਮੌਸਮ ਵਿਚ ਇਸ ਤੋਂ ਵਧ ਅਤਿਆਚਾਰ ਤੇ ਜ਼ੁਲਮ ਕੀ ਹੋ ਸਕਦਾ ਹੈ। ਫਿਰ ਆਪ ਦੇ ਗਰਮ ਛਾਲਿਆਂ ਵਾਲੇ ਸਰੀਰ ਨੂੰ ਠੰਡੇ ਪਾਣੀ ਵਿਚ ਪਾਣ ਦੀ ਕਾਰਵਾਈ ਕੀਤੀ। ਤਾਂ ਜੁ ਸੜਣ ਤੇ ਜਲਨ ਵਧੇ ਜਦ ਆਪ ਨੂੰ ਦਰਿਆ ਰਾਵੀ ਦੇ ਦੇ ਠੰਡੇ ਪਾਣੀ ਭੇਜਿਆ ਗਿਆ ਤਾਂ ਆਪ ਜੋਤੀ ਜੋਤਿ ਸਮਾ ਗਏ
10ਮੲਈ1606ਈਸਵੀ ਨੂੰ ਗੁਰੂ ਅਰਜਨ ਦੇਵ ਜੀ ਸਹੀਦ ਹੋਏ। ਉਹਨਾਂ ਦੀ ਸ਼ਹੀਦੀ ਦਾ ਵੱਡਾ ਕਾਰਨ ਸਿੱਖੀ ਦੁ ਲੋਕ ਲਹਿਰ ਦਾ ਬਲਵਾਨ ਹੋਣਾ ਸੀ।
ਕੋਈ ਵੀ ਸਰਕਾਰ ਇਹ ਬਰਦਾਸ਼ਤ ਨਹੀਂ ਕਰਦੀ ਕਿ ਉਸਦੇ ਰਾਹ ਵਿਚ ਰੋੜਾ ਬਣਨ ਲਈ ਤਾਕਤ ਬੰਦਾ ਪੈਦਾ ਹੋ ਜਾਏ। ਸਮੇਂ ਦੀ ਹਕੂਮਤ ਲੋਕਾਂ ਤੇ ਅਤਿਆਚਾਰ ਕਰਦੀ ਸੀ ਹਾਕਮ ਸ਼੍ਰੇਣੀ ਤੋਂ ਲੋਕਾਂ ਦੀ ਇਜ਼ਤ ਤੇ ਜਾਨ ਮਾਨ ਖ਼ਤਰੇ ਵਿਚ ਸੀ। ਇਹਨਾਂ ਜਾਬਰਾਂ ਦਾ ਗੁਰੂ ਸਾਹਿਬ ਨੇ ਖੰਡਣ ਕੀਤਾ।
ਕੁਝ ਲੋਕ ਭੁਲੜ ਲੋਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੋਂ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਨੂੰ ਬਹੁਤ ਮਹਾਨਤਾ ਦੇਂਦੇ ਹਨ। ਚੰਦੂ ਨੇ ਆਪਣੀ ਬੇਇਜ਼ਤੀ ਦਾ ਵੈਰ ਕਢ ਲਿਆ। ਪਰ ਸ਼ਹੀਦੀ ਦੀ ਅਸਲ ਮਹਾਨਤਾ ਇਸ ਕਰਕੇ ਹੈ ਕਿ ਉਨ੍ਹਾਂ ਨੇ ਸਿੱਖ ਲੋਕ ਲਹਿਰ ਨੂੰ ਇਤਨਾ ਬਲਵਾਨ ਬਣਾ ਦਿੱਤਾ ਸੀ ਕਿ ਸਮੇਂ ਦੀ ਹਕੂਮਤ ਵੀ ਡਰਨ ਲੱਗੀ ਸੀ। ਉਸ ਨੂੰ ਖਤਰਾ ਪੈਦਾ ਹੋ ਗਿਆ ਸੀ। ਜਿਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਖੁਸਰੋ ਦੀ ਮਦਦ ਤਾਂ ਸਰਕਾਰ ਨੂੰ ਇਕ ਬਹਾਨਾ ਮਿਲ ਗਿਆ। ਜਹਾਂਗੀਰ ਆਪ ਮੰਨਦਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਇਨ੍ਹਾਂ ਦੀ ਵਧ ਰਹੀ ਤਾਕਤ ਤੋਂ ਦੁਖੀ ਸੀ।
ਲਾਹੌਰ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਸਥਾਨ ਦੀ ਨਿਸ਼ਾਨਦੇਹੀ ਗੂਰੂ ਹਰਿਗੋਬਿੰਦ ਜੀ ਨੇ ਕੀਤੀ ਤੇ ਉਸ ਥਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਉਸਾਰਿਆ ਗਿਆ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18