ਜਦ ਮੈਂ ਹੋਸ਼ ਸੰਭਾਲੇ
ਬਚਪਨ ਦੀ ਨਦੀ ਤਰ ਗਿਆ ਸਾਂ
ਸਮਝ ਨੂੰ ਛੋਟੇ-ਛੋਟੇ ਖੰਭ ਲੱਗ ਗਏ
ਪਿਤਾ ਜੀ ਦੀਆਂ ਆਦਤਾਂ ਮਹਿਸੂਸ ਹੋਣ ਲੱਗੀਆਂ ਙ
ਮੇਰੀਆਂ ਆਦਤਾਂ ਬਿਲਕੁਲ ਵਿਪਰੀਤ
ਜਵਾਨੀ ਖੰਭ ਲਗਾ ਕੇ ਉਡ ਗਈ
ਪਰ
ਉਮਰ ਦੇ ਕਿਸੇ ਵੀ ਪੜਾਅ ਤੇ
ਓਨ੍ਹਾਂ ਦੀ ਮੈਨੂੰ ਬੇਟਾ-ਪੁੱਤਰ
ਕਹਿ ਕੇ ਸੰਬੋਧਨ ਨਾ ਕੀਤਾ
ਹਮੇਸ਼ਾਂ ਇਕ ਗਾਲ਼ ਦੀ ਚਿੰਗਾਰੀ ਦਿੱਤੀ
ਪਿਆਰ ਨਾਲ, ਮੋਹ ਨਾਲ, ਨਿੱਘ ਨਾਲ, ਪਵਿੱਤਰ ਰਿਸ਼ਤੇ ਨਾਲ
ਖੁਸ਼ੀ ਨਾਲ, ਗਲਕਵਕੜ੍ਹੀ ਨਾਲ-
ਪਿਤਾ ਜੀ ਵੱਲੋਂ ਕਦੀ ਪਿਆਰ ਨਾ ਮਿਲਿਆ
ਉਨ੍ਹਾਂ ਦੀਆਂ ਆਦਤਾਂ ਵਿਪਰੀਤ ਦਿਸ਼ਾ ਵਿਚ ਚਲਦੀਆਂ ਰਹੀਆਂ
ਘਰ ਵਿਚ ਕਲੇਸ਼, ਤਕਰਾਰ, ਚੁਗਲੀ-ਨਿੰਦਾ ਦੀ ਭਰਮਾਰ
ਪਿਤਾ ਜੀ ਦੀ ਆਦਤ ਅਗਨੀ ਵਰਗੀ
ਘਰ ਦਾ ਹਰ ਜੀਅ ਜਿਸ ਨਾਲ ਝੁਲਸਦਾ
ਬੀਜੀ ਦੀਆਂ ਆਦਤਾਂ ਵੀ ਵਿਪਰੀਤ
ਪਿਤਾ ਜੀ ਦੀਆਂ ਆਦਤਾਂ ਨਾਲੋਂ
ਜ਼ਿੰਦਗੀ ਰੋ-ਧੋ ਕੇ ਚਲਦੀ ਗਈ
ਸ਼ਾਇਦ ਪਸ਼ਚਾਤਾਪ ਦੇ
ਉਹ ਮੇਰੇ ਵਲ ਵਹਿੰਦੇ ਪਲਕਾਂ ਚੁਕ ਕੇ
ਤੇ ਨੀਵੀਂਆਂ ਕਰ ਲੈਂਦੇ
ਜਿਵੇਂ ਜ਼ਿੰਦਗੀ ਦੇ ਅਰਥ ਜਾਣ ਗਏ ਹੋਣ
ਪਰ
ਮੇਰੇ ਹੰਝੂ ਅੱਖਾਂ ਚੋਂ ਨਹੀਂ ਸਨ ਨਿਕਲਦੇ
ਪਿਤਾ ਜੀ ਦੇ ਮੈਂ ਗਲੇਡੂ ਪੂੰਝਦਾ
ਮੂੰਹ ਦੀਆਂ ਲਾਰਾਂ ਸਾਫ਼ ਕਰਦਾ
ਸਮੇਂ ਸਿਰ ਦਵਾਈ ਦਿੰਦਾ
ਆਖਿਰ, ਉਹ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ
ਮੇਰੇ ਹੰਝੂ ਹਿਰਦੇ ‘ਚੋਂ ਨਹੀਂ ਖਿਸਕੇ
ਸਭ ਰੋਏ
ਮੈਂ ਨਈਾ ਰੋਇਆ
ਹੰਝੂ ਜਿਵੇਂ ਪੱਥਰ ਹੋ ਗਏ ਹੋਣ
ਦਿਲ ਦਾ ਖੂਨ ਜਿਵੇਂ ਜੰਮ ਗਿਆ ਹੋਵੇ
ਪਿਤਾ ਜੀ ਦਾ ਸਸਕਾਰ ਕਰ ਦਿੱਤਾ ਗਿਆ
ਮੇਰੇ ਹੰਝੂ ਨਾ ਨਿਕਲੇ
ਅੰਤਿਮ ਅਰਦਾਸ, ਭੋਗ ਰਸਮ
ਮੇਰੇ ਹੰਝੂ ਨਾ ਨਿਕਲੇ, ਸਭ ਰੋਏ,
ਸਭ ਰਿਸ਼ਤੇਦਾਰ ਭੈਣ, ਭਰਾ ਚਲੇ ਗਏ
ਪਹਿਲੇ ਦਿਨ ਘਰੋਂ ਬਾਹਰ ਗਿਆ ਸਾਂ
ਸ਼ਾਮ ਨੂੰ ਵਾਪਿਸ ਪਰਤਿਆ
ਘਰ ਦਾ ਬੂਹਾ ਖੋਲਿ੍ਹਆ
ਮੋਟਰ ਸਾਈਕਲ ਵਿਹੜੇ ਵਿਚ ਖੜ੍ਹਾ ਕੀਤਾ
ਪਿਤਾ ਜੀ ਘਰ ਵਿਚ ਨਈਾ ਸਨ ਦਿਸੇ
ਮੇਰੀਆਂ ਭੱੁਬਾਂ ਨਿਕਲ ਗਈਆਂ
ਮੇਰੇ ਹੰਝੂ ਤੇਜ਼ ਬਾਰਿਸ਼ ਵਾਂਗ ਵਹਿੰਦੇ ਗਏ
ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਾ-
ਪਿਤਾ ਜੀ, ਪਿਤਾ ਜੀ,-ਤੁਸੀਂ ਕਿਥੇ ਚਲੇ ਗਏ ਹੋ
ਪਿਤਾ-ਬੇਟੇ ਦੇ ਰਿਸ਼ਤੇ ਦਾ ਮੋਹ-
ਉਮੜ-ਉਮੜ ਕੇ ਹੰਝੂਆਂ ‘ਚ ਉਤਰ ਆਇਆ
ਹੁਣ ਜਦ ਵੀ ਬਾਹਰੋਂ ਘਰ ਆਉਂਦਾ ਹਾਂ
ਪਿਤਾ ਜੀ ਨੂੰ ਯਾਦ ਕਰਕੇ
ਹੰਝੂ ਆਪ ਮੁਹਾਰੇ ਨਿਕਲ ਆਉਂਦੇ ਹਨ
ਸੋਚਦਾ ਹਾਂ-
ਜ਼ਿੰਦਗੀ ਕਿੰਨੀ ਛੋਟੀ ਏ
ਚੁੱਟਕੀ ਵਾਂਗ ਬੀਤ ਜਾਂਦੀਏ
ਬਲਵਿੰਦਰ ਬਾਲਮ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409