ਜਿੱਤ ਕੇ ਬਾਜ਼ੀ ਹਾਰਦੇ ਰਹੇ।
ਯਬਲ਼ੀਆਂ ਹੀ ਮਾਰਦੇ ਰਹੇ।
ਹੱਥ ਨਾ ਆਈਆਂ ਹੀਰਾਂ ਕਦੇ
ਊਂ ਰਾਂਝੇ ਮੱਝਾਂ ਚਾਰਦੇ ਰਹੇ।
ਕੁਝ ਨਾ ਲੱਭਾ ਜਾਗ ਕੇ ਰਾਤਾਂ
ਐਵੇਂ ਹੱਡ ਹੀ ਠਾਰਦੇ ਰਹੇ।
ਜੁੜ ਨਾ ਸਕਿਆ ਧੇਲਾ ਕਦੇ
ਬੱਸ ਬੁੱਤਾ ਹੀ ਸਾਰਦੇ ਰਹੇ।
ਮਹਿਰਮ ਦਿਲ ਦੇ ਨਾ ਬਣੇ
ਭਾਵੇਂ ਜ਼ਿੰਦਗੀ ਵਾਰਦੇ ਰਹੇ।
ਮਿਲੀ ਨਾ ਕਦੇ ਵੀ ਕਾਮਯਾਬੀ
ਮਨ ‘ਚ ਜੋ ਵੀ ਧਾਰਦੇ ਰਹੇ।
ਪਾਰ ਨਾ ਹੋਏ ਇਸ਼ਕ ਝਨਾਂ
ਕਿਸ਼ਤੀਆਂ ਹੀ ਤਾਰਦੇ ਰਹੇ।
~ ਪ੍ਰੋ. ਨਵ ਸੰਗੀਤ ਸਿੰਘ
#1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)