
ਕਾਮਯਾਬੀ ਦੀ ਪੌੜੀ ਚੜ੍ਹਨ ਲਈ ਬਹੁਤ ਸਾਰੇ ਸੰਘਰਸ਼ਾਂ ਨਾਲ ਮੱਥਾ ਲਾਉਣਾ ਪੈਦਾ ਹੈ । ਅਜਿਹੇ ਹੀ ਸੰਘਰਸ਼ਾਂ ਦੀ ਉਪਜ ਹਨ – ਅਦਾਕਾਰ ਸੁਰੇਸ਼ ਕੁਮਾਰ ਸ਼ਰਮਾਂ। ਜਿੰਨਾ ਦਾ ਜਨਮ ਪੰਜਾਬ ਦੇ ਜ਼ਿਲਾ ਜਲੰਧਰ ਦੇ ਪਿੰਡ ਦੌਲਤਪੁਰ ਢੱਡਾ ਤਹਿਸੀਲ ਸਾਹਕੋਟ ਵਿਖੇ ਪਿਤਾ ਚੰਦਰ ਮੋਹਣ ਸਰਮਾਂ ਘਰ ਮਾਤਾ ਰੇਖਾ ਕੁਮਾਰੀ ਦੇ ਕੁੱਖੋ ਹੋਇਆਂ।
ਏਨਾਂ ਦਾ ਫਿਲਮ ਇੰਡਸਟ੍ਰੀਜ ਵਿੱਚ ਆਉਣ ਸਮੇਂ ਬਹੁਤ ਸਾਰੇ ਅਜੀਜ ਦੋਸਤਾਂ ਨੇ ਸਾਥ ਦਿੱਤਾ , ਜਿੰਨਾਂ ਵਿੱਚ ਨਿਰਦੇਸ਼ਕ ਗਗਨਦੀਪ ਸਿੰਘ ਡਾਂਗ , ਜਿੰਨਾਂ ਨੇ ਇਹਨਾਂ ਨੂੰ ਚੰਡੀਗੜ੍ਹ ਇੱਕ ਗੀਤ ਦੇ ਫਿਲਮਾਂਕਣ ਵਿੱਚ ਸਾਹਮਣੇ ਆਉਣ ਦਾ ਮੌਕਾ ਦਿੱਤਾ। ਫਿਰ ਓਨਾਂ ਕਈ ਗੀਤਾਂ ਵਿੱਚ ਸਾਮਿਲ ਹੋਣ ਦਾ ਰਾਹ ਖੋਲ੍ਹਿਆਂ ਦਿੱਤਾਂ ।
ਏਸੇ ਤਰਾਂ ਜਦੋ ਸੰਘਰਸ਼ਾਂ ਦੇ ਦਿਨ ਚੱਲ ਰਹੇ ਸਨ ਤਾਂ, ਏਨਾਂ ਦਾ ਇੱਕ ਮੁਹੱਬਤੀ ਦੋਸਤ ਜੋ ਅੱਜਕਲ ਪੁਰਤਗਾਲ ਵਿੱਚ ਰਹਿੰਦਾ ਨਿਸ਼ਾਨ ਸਿੰਘ ਨੇ ਸਾਥ ਦੇ ਦੋਸਤੀ ਦਾ ਫਰਜ ਅਦਾ ਅਤੇ ਅੰਮ੍ਰਿਤਸਰ ਤੋ ਮਹਿੰਦਰਪਾਲ ਸਾਬੀ , ਇੰਗਲੈਂਡ ਤੋ ਸੰਦੀਪ ਸਿੰਘ ਦੀਪਾ ਆਦਿ ਨੇ ਅਦਾਕਾਰ ਸੁਰੇਸ਼ ਸ਼ਰਮਾਂ ਜੀ ਦਾ ਆਪਣੀਆਂ ਬਾਹਾਂ ਵਾਂਗ ਪੂਰਾ ਪੂਰਾ ਸਾਥ ਨਿਭਾਇਆ ।
ਅਦਾਕਾਰ ਸੁਰੇਸ਼ ਸ਼ਰਮਾਂ ਜੀ ਓਨਾਂ ਦਾ ਤਹਿ ਦਿਲੋ ਸੁਕਰਾਨਾ ਅੱਜ ਵੀ ਕਰਦੇ ਹਨ । ਅਦਾਕਾਰ ਸੁਰੇਸ਼ ਸਰਮਾਂ ਜੀ ਕਹਿੰਦੇ ਹਨ , ਮੈ ਅੱਜ ਕੁਛ ਵੀ ਹਾਂ ਦੋਸਤਾਂ ਬਾਬਤ ਹਾਂ ।
ਹੁਣ ਤੱਕ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਕੀਤੇ ਕੰਮ ਦਾ ਲੇਖਾ ਜੋਖਾ ਇਸ ਤਰਾਂ ਹੈ , ਜੇਕਰ ਏਨਾਂ ਦੇ ਫਿਲਮ ਕੈਰੀਅਰ ਤੇ ਝਾਤ ਮਾਰੀਏ, ਏਨਾਂ ਦੀ ਪੰਜਾਬੀ ਫੀਚਰ ‘ ਕਦੇ ਦਾਦੇ ਦੀਆਂ ਕਦੇ ਪੋਤੀਆਂ ਦੀਆਂ ‘ , ਜੋਰਾਂ 10 ਨੰਬਰੀਆਂ , ਫਿਅਰ (ਹਿੰਦੀ ), ਲਘੂ ਫਿਲਮ ‘ ਚੰਨੋ ‘ , ਦਰਿੰਦਾ , ਜੇਕਰ ਵੈਬਸੀਰੀਜ ਦੀ ਗੱਲ ਕਰੀਏ ਤਾਂ ਪੰਜਾਬੀ, ਹਿੰਦੀ ਵਿੱਚ ਵੈਬ-ਸੀਰੀਜ਼ ਵਿੱਚ ਏਨਾਂ ਵੱਲੋ ਬਾਕਮਾਲ ਅਦਾਕਾਰੀ ਕੀਤੀ ਗਈ, ਵੈਬਸੀਰੀਜ ਡਰੀਮਲੈਡ ਫੇਰੀ ਹੇਰਾ ( ਹਿੰਦੀ ) ਘੁਨਾਓ ਕੀ ਗਲੀਆਂ ( ਹਿੰਦੀ ) ਇਕ ਦੂਣੀ ਦੂਣੀ, ਦੋ ਦੂਣੀ ਚਾਰ ( ਪੰਜਾਬੀ ) , ਕੱਚੇ ਪੱਕੇ ਯਾਰ ( ਪੰਜਾਬੀ ) ,
ਏਸੇ ਤਰਾਂ ਟੀ ਵੀ ਸੀਰੀਅਲ, ‘ਛੋਟੀ ਜੇਠਾਣੀ’, ਹੀਰ ਰਾਝਾਂ, ਤੂੰ ਪਤੰਗ ਮੈ ਡੋਰ , ਧੀਆਂ ਮੇਰੀਆਂ , ਛੜਿਆਂ ਨੂੰ ਦਫਾ ਕਰੋ ‘ ,’ਦਿਲਾਂ ਦੇ ਰਿਸ਼ਤੇ’, ਵਿੱਚ ਅਦਾਕਾਰੀ ਕਰ, ਆਪਣੀ ਨਵੇਕਲੀ ਪਹਿਚਾਣ ਸਥਾਪਿਤ ਕੀਤੀ। ਸੁਰੇਸ਼ ਸਰਮਾਂ ਜੀ ਨੇ ਕਮੇਡੀ ਸੋਅ ‘ ਦੋ ਨਮੂਨੇ’, ‘ਮੁੱਖ ਮੰਤਰੀ’, ‘ਸ਼ਰਾਬੀਆਂ ਨੂੰ ਸ਼ਰਾਪ’, ‘ ਕੀ ਬਣੂ ਸਾਲੇ ਦਾ’ ਐਪੀਸੋਡ 2 ਵਿੱਚ ਅਦਾਕਾਰੀ ਕਰ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆ।
ਏਸੇ ਤਰਾਂ ਸੰਗੀਤ ਜਗਤ ਵਿੱਚ ਆਪਣੀ ਹਿੱਸੇਦਾਰ ਪਾ ਸੰਗੀਤ ਪ੍ਰੇਮੀਆਂ ਨਾਲ ਮੁਹੱਬਤੀ ਸਾਂਝ ਕਾਇਮ ਰੱਖੀ , ਸੰਗੀਤ ਵੀਡੀਓਜ਼ ਬੋਲੀਆਂ 1 , ਬੋਲੀਆਂ 2 , ਸਾਰਾ ਦਿਨ ਨੱਚਣਾ ( ਪੰਜਾਬੀ ਬੋਲੀਆਂ ) , ‘ ਪੈਸਨ ‘ ( ਪੰਜਾਬੀ ਗੀਤ) , ਬੱਬਰ ਸ਼ੇਰ, ਮਾਝੇ ਵਾਲੇ ਭਾਉ , ‘ਚਾਚੇ ਤਾਏ ਰਿਟਰਨਸ’, ‘ਆ ਗਈ ਲੋਹੜੀ’, ਆਦਿ ਵਿੱਚ ਅਦਾਕਾਰੀ ਕਰ ਆਪਣਾ ਸੁਮਾਰ ਕਰਵਾਇਆਂ । ਸੁਰੇਸ਼ ਸਰਮਾਂ ਜੀ ਦੇ ਦੱਸਿਆ, ਓਨਾਂ ਦਾ ਸਫਰ ਜਾਰੀ ਹੈ ਤੇ ਆਉਣ ਵਾਲੀ ਬਾਲੀਵੁੱਡ ਮੂਵੀ ‘ਟੂ ਵੇ’ ਜੋ ਕਿ ਚਰਚਿਤ ਡਾਇਰੈਕਟਰ, ਰਾਇਟਰ ਅਤੇ ਐਕਟਰ ‘ਵਿਜੇ ਖੇਪੜ ਜੀ’ ਨੇ ਕੀਤੀ , ਉਸ ਵਿੱਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ, ਏਸੇ ਤਰਾਂ ਪ੍ਰਸਿੱਧ ਡਾਇਰੈਕਟਰ ‘ਸਿਮਰਨ ਸਿੰਘ ਜੀ’ ਦੀ ‘ਦਰਭੰਗਾ ਐਕਸਪ੍ਰੈੱਸ’ ਵਿੱਚ ਅਤੇ ਆਉਣ ਵਾਲੀ ਇੱਕ ਵੈਬਸੀਰੀਜ ਪੀ.ਏ ਦੇ ਰੋਲ ਵਿੱਚ ਦਿਖਾਈ ਦੇਵਗੇ।
ਸੁਰੇਸ਼ ਸਰਮਾਂ ਜੀ ਇੱਕ ਚੰਗੇ ਰੰਗ ਕਰਮੀ ਦੇ ਤੌਰ ਤੇ “ਨੀਰਜ ਕੌਸ਼ਿਕ ਜੀ’ ਨਾਲ ਜਲੰਧਰ, ਚੰਡੀਗੜ੍ਹ ਵਿੱਚ ਮਲਕੀਤ ਸਿੰਘ ਤੇ ਨਾਲ ਪੰਜਾਬ ਵਾਲੇ ਹਰਭਗਵਾਨ ਸਿੰਘ ( ਰੰਗਦੇਵ ) ਜੋ ਕਿ ਪ੍ਰਸਿੱਧ ਅਦਾਕਾਰ ਹਨ। ਓਨਾਂ ਨਾਲ 2,3 ਵਾਰ ਸਟੇਜੀ ਨਾਟਕ ਕਰ ਦਰਸ਼ਕਾਂ ਮੁਹੱਬਤੀ ਸਾਂਝ ਪਾਉਣ ਵਿੱਚ ਸਫਲ ਰਹੇ ।
ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ , ਸਫਲਤਾਵਾਂ ਏਨਾਂ ਦੇ ਪੈਰ ਚੁੰਮਣ ਤੇ ਏਨਾਂ ਨੂੰ ਮੰਜ਼ਿਲਾਂ ਪ੍ਰਵਾਨ ਕਰਨ ।
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392