ਕਿਸੇ ਨਾਲ ਤਾਂ ਯਾਰ ਬਣਾਕੇ ਰੱਖ
ਦਿਲ ਆਪਣੇ ਨੂੰ ਸਮ੍ਹਝਾਕੇ ਰੱਖ
ਤੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ
ਜੁਬਾਨ ਤੇ ਤਾਲਾ਼ ਲਾਕੇ ਰੱਖ
ਘਰੇ ਤੈਨੂੰ ਹੁਣ ਰਹਿਣ ਨ੍ਹੀ ਦੇਣਾ
ਮੰਜੀ ਬਾਹਰ ਦਰਾਂ ਤੋਂ ਡਾਹਕੇ ਰੱਖ
ਹੱਸਣ ਦੀ ਗੱਲ ਤਾਂ ਦੂਰ ਬੜੀ ਹੈ
ਅੱਥਰੂ ਅੱਖੀਆਂ ਵਿੱਚ ਲੁਕਾਕੇ ਰੱਖ
ਯਕੀਨ ਤੇਰੇ ਤੇ ਰਿਹਾ ਨ੍ਹੀ ਹੁਣ,ਸਿੱਧੂ
ਜਿੰਨੀਆਂ ਮਰਜ਼ੀ ਕਸਮਾ ਖਾਕੇ ਰੱਖ
ਮੀਤੇ ਦਿਲ ਦੀ ਗੱਲ ਕਿਸੇ ਨੂੰ ਦੱਸੀਂ ਨਾ
ਆਪਣੇ ਮਕਸਦ ਤੇ ਨਜ਼ਰ ਟਿਕਾਟੇ ਰੱਖ
ਵੈਰੀ ਤੇਰੀ ਮੌਤ ਤੇ ਦੁੱਖ ਵੰਡਾਵਣਗੇ
ਸੱਥਰ ਵੇਹੜੇ ਵਿੱਚ ਵਿਛਾਕੇ ਰੱਖ
ਯਕੀਨ ਤੇਰੇ ਤੇ ਕਿਸੇ ਨੂੰ ਹੋਣਾਂ ਨੀ ਹੁਣ
ਭਾਵੇਂ ਪਿਆਰ ਦੇ ਦੀਪ ਜਗਾਕੇ ਰੱਖ
ਚੇਹਰਾ ਧੁੰਦਲਾ ਕਦੇ ਸਾਫ਼ ਨੀਂ ਹੋਣਾ
ਭਾਵੇਂ ਘਰ ਦੇ ਸ਼ੀਸ਼ੇ ਨੂੰ ਚਮਕਾਕੇ ਰੱਖ
ਕਿਸੇ ਨਾਲ ਤਾਂ ਯਾਰ ਬਣਾਕੇ ਰੱਖ
ਦਿਲ ਆਪਣੇ ਨੂੰ ਸਮ੍ਹਝਾਕੇ ਰੱਖ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505