ਅਖ਼ਤਿਆਰ ਕਰ ਰਹੇ ਮੌਜੂਦਾ ਮੁਹਾਂਦਰੇ ਨੂੰ ਹੋਰ ਗੂੜੇ ਨਕਸ਼ ਦੇਣ ਜਾ ਰਹੀ ਅੱਜ ਸ਼ੁਰੂ ਹੋਈ ਇੱਕ ਹੋਰ ਅਰਥ-ਭਰਪੂਰ ਫਿਲਮ ‘ਖੜਕ ਸਿੰਘ ਚੌਹਾਨ’, ਜਿਸ ਨੂੰ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ
ਮਨਜੋਤ ਸਿੰਘ ਨਿਰਦੇਸ਼ਿਤ ਕਰਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਪ੍ਰਭਾਵਪੂਰਨ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਨਾਲ ਵੀ ਜੁੜੇ ਰਹੇ ਹਨ । ਇਸ ਪ੍ਰਭਾਵਪੂਰਨ ਫ਼ਿਲਮ ਦਾ ਨਿਰਮਾਣ ਮਨਮੋਹਨ ਸਿੰਘ ਕਰ ਰਹੇ ਹਨ।
ਮੇਨ ਸਟ੍ਰੀਮ ਫ਼ਿਲਮੀ ਸਾਂਚੇ ਤੋਂ ਅਲੱਗ ਹੱਟ ਕੇ ਬਣਾਈ ਜਾ ਰਹੀ ਇਸ ਫ਼ਿਲਮ ਦੇ ਗੀਤਕਾਰੀ ਪੱਖ ਦਲਜੀਤ ਸਿੰਘ ਅਰੋੜਾ ਸੰਭਾਲਣਗੇ। ਇਨ੍ਹਾਂ ਤੋਂ ਇਲਾਵਾ ਇਸ ਅਹਿਮ ਪ੍ਰਾਜੈਕਟ ਨੂੰ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਸਿਨੇਮਾਟੋਗ੍ਰਾਫ਼ਰ ਪਰਮਿੰਦਰ ਸਿੰਘ ਵੀ ਅਹਿਮ ਭੂਮਿਕਾ ਨਿਭਾਉਣਗੇ। ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਅਤੇ ਇਸ ਦੇ ਲਾਗਲੇ ਇਲਾਕਿਆ ਵਿੱਚ ਫਿਲਮਾਂਈ ਜਾਣ ਵਾਲੀ ਇਸ ਫ਼ਿਲਮ ਦੇ ਮਹੂਰਤ ਦੌਰਾਨ ਸੁਭਕਾਮਨਾਵਾਂ ਦੇਣ ਵਾਲਿਆ ਵਿੱਚ ਮਸ਼ਹੂਰ ਨਾਟਕਕਾਰ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ , ਨਿਰਦੇਸ਼ਕ ਨਵਤੇਜ ਸੰਧੂ, ਅਦਾਕਾਰ ਸੁਦੇਸ਼ ਵਿੰਕਲ ਅਤੇ ਲਾਈਨ ਨਿਰਮਾਤਾ ਗੁਰ ਰੰਧਾਵਾ ਵੀ ਸ਼ਾਮਲ ਹਨ।
ਅਮ੍ਰਿਤਸਰ ਸਾਹਿਬ ਨਾਲ ਹੀ ਸੰਬੰਧਤ ਰੱਖਦੇ ਇਹ ਹੋਣਹਾਰ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਆਪਣੇ ਉਕਤ ਫਿਲਮ ਪ੍ਰੋਜੈਕਟ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਅਤੇ ਲੋਕ ਮੁੱਦਿਆਂ ਨੂੰ ਉਜਾਗਰ ਕਰਦੀ ਇਹ ਫਿਲਮ ਬਹੁਤ ਹੀ ਦਿਲ-ਟੁੰਬਵੇਂ ਵਿਸ਼ੇ ਅਧਾਰਿਤ ਹੈ, ਜਿਸ ਵਿੱਚ ਮੰਝੇ ਹੋਏ ਸਿਨੇਮਾ ਚਿਹਰਿਆਂ ਦੇ ਨਾਲ-ਨਾਲ ਉਭਰਦੇ ਪ੍ਰਤਿਭਾਵਾਨ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ਉਤੇ ਸ਼ਾਮਿਲ ਕੀਤਾ ਗਿਆ ਹੈ।
ਪਿਛਲੇ ਸਾਲ ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਖੂਬਸੂਰਤ ਪੰਜਾਬੀ ਫਿਲਮ ‘ਜੱਟੂ ਨਿਖੱਟੂ’ ਨੂੰ ਲੈ ਕੇ ਵੀ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਲੇਖਕ ਅਤੇ ਨਿਰਦੇਸ਼ਕ ਮਨਜੋਤ ਸਿੰਘ, ਜੋ ਪਾਲੀਵੁੱਡ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਤੋਂ ਬਾਅਦ ਅੱਜਕੱਲ੍ਹ ਮੁੰਬਈ ਗਲਿਆਰਿਆਂ ਵਿੱਚ ਵੀ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ।
ਪੰਜਾਬੀ ਫਿਲਮ ਉਦਯੋਗ ਦੇ ਚਿਹਰੇ ਨੂੰ ਨਿਵੇਕਲੇ ਰੰਗ ਦੇਣ ਵਿੱਚ ਲਗਾਤਾਰ ਮੋਹਰੀ ਯੋਗਦਾਨ ਪਾ ਰਹੇ ਅਦਾਕਾਰ ਅਤੇ ਨਿਰਦੇਸ਼ਕ ਮਨਜੋਤ ਸਿੰਘ ਅਨੁਸਾਰ ਆਫ ਬੀਟ ਸਿਰਜਨਾਤਮਕ ਸ਼ੈਲੀ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦਾ ਖਾਸ ਆਕਰਸ਼ਨ ਅਦਾਕਾਰ ਪਰਮਵੀਰ ਸਿੰਘ ਤੇ ਮਨਮੋਹਨ ਸਿੰਘ ਵੀ ਹੋਣਗੇ,
ਓਧਰ ਇਸ ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਕਰਦਿਆ ਨਿਰਦੇਸ਼ਕ ਮਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਖਾਸ ਫ਼ਿਲਮ ਪ੍ਰੋਜੋਕਟ ਦਾ ਐਲਾਨ ਕਾਫ਼ੀ ਸਮਾ ਪਹਿਲਾ ਕੀਤਾ ਗਿਆ ਸੀ ਪਰ ਕੁਝ ਤਕਨੀਕੀ ਕਾਰਨਾਂ ਦੇ ਚਲਦਿਆ ਇਸ ਨੂੰ ਸ਼ੁਰੂ ਕਰਨ ਵਿੱਚ ਦੇਰੀ ਹੋ ਗਈ ਪਰ ਹੁਣ ਇਸ ਫ਼ਿਲਮ ਨੂੰ ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਸ਼ਡਿਊਲ ਅਧੀਨ ਪੂਰਾ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬੀ ਸਿਨੇਮਾਂ ਅਤੇ ਥੀਏਟਰ ਜਗਤ ਨਾਲ ਜੁੜੇ ਕਈ ਮੰਝੇ ਹੋਏ ਕਲਾਕਾਰ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਮੰਗਤ ਗਰਗ
ਬਾਲੀਵੁੱਡ ਫਿਲਮ ਜਰਨਲਿਸਟ
ਮੋਬਾਈਲ ਨੰਬਰ
98223-98202