ਇੱਥੇ ਨਾ ਮੇਰਾ,ਨਾ ਕੁੱਝ ਤੇਰਾ।
ਇਹ ਜੱਗ ਹੈ ਰੈਣ ਬਸੇਰਾ।
ਘੜੀ ਦੋ ਘੜੀ ਸੁਪਨਾ ਸੱਜਣਾ,
ਨਹੀਂ ਹੋਣਾ ਸੁਰਖ ਸਵੇਰਾ।
ਅਮੀਰ ,ਵਜ਼ੀਰ ਰਹੇ ਨਾ ਕੋਈ,
ਜਿਹਨਾਂ ਲਾਇਆ ਜ਼ੋਰ ਬਥੇਰਾ।
ਇੱਕ ਦਿਨ ਮਿੱਟੀ ਹੋ ਜਾਣਾ ਸਭ,
ਕਰ ਲੈ ਕੋਈ ਕੰਮ ਚੰਗੇਰਾ।
ਇਹ ਦੁਨੀਆ ਹੈ ਮਤਲਬ ਖੋਰੀ,
ਜ਼ਿੰਦ ਤੇਰੀ ਨੂੰ ਪਾਵੇ ਘੇਰਾ।
ਰਾਵਣ ਛੱਡ ਗਿਆ ਸੁੰਨੀ ਲੰਕਾ,
ਵਿੱਚ ਕੱਲਰੀਂ ਲੱਗੇ ਦੁਸ਼ਹਿਰਾ।
ਇੱਕੋ ਰਹਿੰਦਾ ਨਾਮ ਜੋ ਰੱਬ ਦਾ,
ਨਹੀਂ ਤਾਂ ਹੈ ਸੁੰਨਾ ਚਾਰ ਚੁਫ਼ੇਰਾ।
ਕੀਲ ਪਟਾਰੀ ਪਾ ਲੈਣਾ ਤੈਨੂੰ,
ਜੋਗੀ ਕਾਲ ਬਣੇ ਸਪੇਰਾ।
ਇਹ ਜੱਗ ਧੂਏਂ ਦਾ ਪਹਾੜ ‘ਪੱਤੋ’,
ਸਮਝੇ ਜਿਸ ਨੂੰ ਇਹ ਪੰਧ ਲਮੇਰਾ।
,,,,,ਹਰਪ੍ਰੀਤ ਪੱਤੋ ਸੰਪਰਕ,,,,
,,,,,,,9465821417,,,,,,