ਤੂੰ ਆਪਣੀ ਜ਼ਿੰਦਗੀ ਦਾ ਮਿੱਤਰ ਆਪਣੇ ਜੀਵਨ ਦਾ ਹਮਦਰਦ ਕਿਸੇ ਨੂੰ ਬਣਾਂਦਾ ਹੈ। ਉਸ ਪ੍ਰਭੂ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ। ਉਸ ਨਾਲ ਪ੍ਰੀਤ ਪਾਲ ਲੈ। ਜਿਹੜੀ ਪ੍ਰੀਤ ਸੰਸਾਰ ਦੇ ਪਦਾਰਥ, ਸੰਸਾਰ ਦੇ ਮਿੱਤਰ, ਸੰਸਾਰ ਦੇ ਲੋਕਾਂ ਨਾਲ ਪਾਕੇ ਬੈਠਾ ।
ਦੇ ਤੂੰ ਮਾਇਆ ਨਾਲ ਪ੍ਰੀਤ ਪਾਈ ਹੈ ਉਹ ਤੇਰੇ ਜਿਹੜੇ ਸੰਸਾਰ ਦੇ ਰਿਸ਼ਤਿਆਂ ਦੇ ਮੋਹ ਵਿਚ ਆਖਿਰ ਉਹ ਫਿਟਕਾਰ ਯੋਗ ਹਨ।
ਪਰਮਾਤਮਾ ਦੇ ਨਾਮ ਤੇਰੀ ਪ੍ਰੀਤ ਨਿਭਣ ਵਾਲੀ ਹੈ । ਤੈਨੂੰ ਸੰਸਾਰੀ ਦੁਨੀਆਂ ਦੀ ਪ੍ਰੀਤ ਵਿਚ ਕਦੀ ਵੀ ਸਕੂਲ ਨਹੀਂ ਮਿਲਣਾ। ਅੰਮ੍ਰਿਤ ਬਾਣੀ ਜੋਂ ਹੈ ਪ੍ਰੀਤ ਪਰਮਾਤਮਾ ਦੀ ਦਿੱਤੀ ਹੋਈ ਹੈ ਮਨੁੱਖ ਦੇ ਹਿਰਦੇ ਵਿਚ ਇਕ ਖਿੱਚ ਇਕ ਉਹ ਦਾਤ ਹੈ ਜਿਸ ਦੇ ਜ਼ਰੀਏ ਮਨੁੱਖ ਇਸ ਫ਼ਰਸ਼ ਤੋਂ ਅਰਸ਼ਾਂ ਤਕ ਪਹੁੰਚ ਸਕਦਾ ਹੈ।
ਪ੍ਰੀਤ ਸੰਸਾਰ ਵਿੱਚ ਸਾਨੂੰ ਅਨੇਕਾਂ ਤਰ੍ਹਾਂ ਨਾਲ ਦੇਖਣ ਨੂੰ ਮਿਲਦੀ ਹੈ । ਮਾਂ ਨੂੰ ਪੁੱਤਰ ਦੀ ਵੀ ਪ੍ਰੀਤ ਹੈ। ਪਤੀ ਤੇ ਪਤਨੀ ਦੀ ਵੀ ਪ੍ਰੀਤ ਹੈ। ਦੋ ਮਿਤਰਾਂ ਦੀ ਵੀ ਆਪਸੀ ਸਾਂਝ ਹੈ। ਪਦਾਰਥ ਦੀ ਤੇ ਮਨੁੱਖ ਮਨ ਦੀ ਵੀ ਆਪਸੀ ਪ੍ਰੀਤ ਹੈ। ਇਹਨਾਂ ਸਾਰੀਆਂ ਪ੍ਰੀਤਾਂ ਵਿਚ ਸਿਰਫ਼ ਪਰਮਾਤਮਾ ਦੀ ਪ੍ਰੀਤ ਹੀ ਸਭ ਤੋਂ ਉੱਚੀ ਨਾਮ ਦੀ ਪ੍ਰੀਤ ਹੈ।
ਪ੍ਰੀਤ ਵਿਚੋਂ ਵੱਡੀ ਪ੍ਰੀਤ ਹੈ ਪਰਮਾਤਮਾ ਨੂੰ ਪਿਆਰ ਕਰਨਾ
ਹੇ ਮਨਾਂ ਐਵੇਂ ਜਣੇ ਖਣੇ ਨਾਲ ਮਿੱਤਰਤਾ ਬਣਾ ਕੇ ਤੁਰਦਾ ਹੈ ਆਖਿਰ ਤੇਰੇ ਪੱਲੇ ਨਿਰਾਸ਼ਤਾ ਹੀ ਆਏਗੀ। ਦੇ ਤੂੰ ਜੱਪਣਾ ਹੈ ਪਿਆਰ ਪਾਉਣਾ ਉਸ ਵਾਹਿਗੁਰੂ ਨਾਲ ਪ੍ਰੀਤ ਕਰ। ਉਸ ਇਕ ਵਾਹਿਗੁਰੂ ਜੀ ਨੂੰ ਜੱਪਣ ਤੋਂ ਬਿਨਾਂ ਤੇਰੇ ਕਰਮ ਜਿੰਨੇ ਹਨ ਉਹ ਬਾਕੀ ਕਰਮ ਕਿਸੇ ਵੀ ਲੇਖੇ। ਨਹੀਂ। ਤੂੰ ਅੰਦਰ ਦੀ ਦੁਬਿਧਾ ਛੱਡ ਕੇ ਇਕ ਨਾਲ ਪ੍ਰੀਤ ਜੋੜ।
ਪ੍ਰੀਤ ਪ੍ਰਮਾਤਮਾ ਦੀ ਦਿੱਤੀ ਹੋਈ ਉਹ ਥੋੜ੍ਹੀ ਹੈ। ਜਿਸ ਰਾਹੀਂ ਥੱਲੇ ਵੀ ਉਤਰਿਆ ਜਾ ਸਕਦਾ ਹੈ। ਪ੍ਰੀਤ ਇਕ ਉਹ ਪੋੜੀ ਹੈ ਜਿਸ ਵਸੀਲੇ ਨਾਲ ਆਪਾਂ ਸਿਖਰ ਤੇ ਵੀ ਚੜ੍ਹ ਸਕਦੇ ਹਾਂ।
ਜਿਵੇਂ ਇਕ ਲੱਕੜ ਦੀ ਪੋੜੀ ਨਾਲ ਖੂਹ ਜਦੋਂ ਕੋਈ ਚਲਾਂਦਾ ਹੈ ।ਦੇ ਉਹ ਪੋੜੀ ਆਪਣੇ ਮਕਾਨ ਦੀ ਦੀਵਾਰ ਨਾਲ ਖੜੀ ਕਰੇ ਤਾਂ ਉਹ ਉਪਰ ਛੱਤ ਤੱਕ ਲਿਜਾਣ ਦੀ ਸਮਰਥਾ ਰੱਖਦੀ ਹੈ
ਉਹ ਹੀ ਪੋੜੀ ਇਨਸਾਨ ਨੂੰ ਖੂਹ ਦੇ ਅੰਦਰ ਲਿਜਾਣ ਲਈ ਵੀ ਹੈ। ਜਿਹੜੀ ਖਿੱਚ ਮਨੁੱਖ ਦੇ ਅੰਦਰ ਦੀ ਪ੍ਰਮਾਤਮਾ ਵਾਲੇ ਪਾਸੇ ਚਲੀ ਜਾਏ ਮਾਨੋ ਇਹ ਪੋੜੀ ਬਣ ਜਾਂਦੀ ਹੈ ਜਿਹੜੀ ਸਾਨੂੰ ਫ਼ਰਸ਼ ਤੋਂ ਅਰਸ਼ਾਂ ਤੱਕ ਪਹੁੰਚ ਦੇਂਦੀ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18