ਜਿੰਮੇਵਾਰੀ ਤੋਂ ਭੱਜਦੇ ਜਿਹੜੇ ਛਾਤਰ ਦਿਮਾਗ
ਬਣ ਜਾਂਦੇ ਬਾਬੇ ,ਸਾਧੜੇ ਹੁੰਦੇ ਤੇਜ਼ ਤਰਾਰ ਨੇ।
ਕਾਤਲ, ਨੌਸਰ ਬਾਜ਼, ਠੱਗ ਤੇ ਜਨਾਨੀਬਾਜ਼
ਹੱਥਾਂ ਤੇ ਸਰੋਂ ਜਮਾਉਂਦੇ ਬਣਦੇ ਡੇਰੇ ਮਾਲਕ ਨੇ।
ਮੱਥੇ ਟੇਕਣ ਬੀਬੀਆ ,ਨੋਟ ਬੱਕਰੀ ਨੀ ਖਾਂਦੀ
ਟੋਟਕੇ, ਇਲਾਜ, ਪੁੱਛ ਕੱਢਣੀ, ਸਿਰ ਘੁਮਾਉਂਦੇ ਨੇ।
ਕੋਈ ਚਿੱਮਟਾ ਖੜਕਾਉਂਦਾ, ਸਰੀਏ ਪਿੱਠ ਤੇ ਮਾਰਨ
ਹੋਰ ਪਤਾ ਨਹੀਂ ਕੀ ਕੀ ਭਾਣੇ ਇਹ ਵਰਤਾਉਂਦੇ ਨੇ।
ਮਾਰ ਮੁਕਾਇਆ ਮੁੰਡਾ ਪਾਦਰੀ ਨੇ ਸੀ ਭੂਤ ਕੱਢਦੇ
ਨਿੱਤ ਹੋਰ ਪਤਾ ਨਹੀਂ ਕੀ ਕੀ ਚੰਦ ਚੜਾਉਂਦੇ ਨੇ।
ਬਾਬਿਆਂ ਤੇ ਵੀ ਚੱਲੀ ਸਾੜ ਸਤੀ ਖੇੜੀ ਵਾਲਾ ਅੰਦਰ
ਗੱਡੀਆਂ, ਨੱਡੀਆਂ, ਘੋੜੀਆਂ ਹਥਿਆਰਾਂ ਦੇ ਸ਼ੌਕੀ ਨੇ।
ਲੁਧਿਆਣੇ ਨਹਿਰ ਤੇ ਮਹਿਰੋ ਨੇ ਕੱਢਿਆ ਨਵਾਂ ਸੱਪ
ਸਭ ਕੁਝ ਖੋਲ ਸੁਣਾਇਆ ਰੰਗ ਬਰੰਗੇ ਚੋਗੇ ਵਾਲੇ ਨੇ।
ਨਿੱਤ ਰਾਤਾਂ ਰੰਗੀਆਂ ਸਾਧ ਗੁਰਦੁਆਰੇ ਦੇ ਭੋਰੇ ਅੰਦਰ
ਇਹ ਦੱਸੋ ਕਿਹੜਾ ਕੰਜਰ ਇਥੇ ਰੱਬ ਧਿਆਉਂਦੇ ਨੇ।
ਉਮਰ ਭਰ ਨਾਲ ਰਹਿਣ ਦੇ ਵਾਅਦੇ ਕਰ ਬੀਬੀ ਨੂੰ
ਭਵ ਸਾਗਰ ਪਾਰ ਲੰਘਣ ਦਾ ਬਲ ਸਿਖਾਇਆ ਬਾਬੇ ਨੇ।
ਰੱਬ ਦੇ ਨਾ ਤੇ ਇਸ਼ਕ ਪੇਚੇ ਲੜਾਉਂਦਾ ਰਿਹਾ ਰੰਗੀਨ ਬਾਬਾ
ਬੀਬਾ ਦੇ ਮੂੰਹ ਤੇ ਮੰਨੀਆਂ ਆਪਣੀਆਂ ਕਰਤੂਤਾਂ ਸਾਧ ਨੇ।
“ਕੀ ਬਣੂ ਸਾਡੀ ਭੋਲੇ ਲੋਕਾਂ ਦਾ,ਲੱਗਿਆ ਅੰਧਵਿਸ਼ਵਾਸ ਦਾ ਘੁਣ
ਦੁਨੀਆਂ ਚੰਦ ਤੇ ਤੁਰੀ ਫਿਰਦੀ, ਸਾਡੇ ਲਈ ਕੋਠੇ ਵੀ ਦੂਰ ਨੇ।
ਜੁੰਮੇਵਾਰੀ ਤੋਂ ਭੱਜਿਆ ਹੀ ਸਾਧ ਬਣੂ ਜਾਂ ਹੱਡ ਰੱਖ ਮਚਲਾ
ਰੱਬ ਦੇ ਨੇੜੇ ਰਹਿਣ ਵਾਲੇ ਹੀ ,ਨਾ ਰੱਬ ਤੋਂ ਭੋਰਾ ਡਰਦੇ ਨੇ।
ਇਨਸਾਨ ਤਾਂ ਬਣੋ,ਬਾਬਾ ਕਹਾਉਣਾ ਵੱਡੇ ਦੂਰ ਦੀ ਕੌਡੀ ਐ
ਸ਼ਰਮ ਦਾ ਘਾਟਾ ਦੁਰਫਿੱਟੇ ਮੂੰਹ ਗੰਦ ਪਾਇਆ ਕੰਜਰਾਂ ਨੇ।
ਗਰੇਵਾਲ “ਗੱਡਾ ਕਿਹੜਾ ਖੜਾ ਇਹਨਾਂ ਕੋਲ ਜਾਣ ਖੁਣੋਂ
ਬੀਬੀਆ ਕਿਉਂ ਇੱਜ਼ਤਾਂ ਸਾਧਾਂ ਨੂੰ ਪਰੋਸਦੀਆਂ ਦੀਆਂ ਨੇ।
ਡਾ ਜਸਵੀਰ ਸਿੰਘ ਗਰੇਵਾਲ
ਮਕਾਨ ਨੰ 42,ਗਲੀ ਨੰ 5,ਪਿੰਡ ਬਸੰਤ ਨਗਰ
ਡਾਕਖਾਨਾ ਪ੍ਰਤਾਪ ਸਿੰਘ ਵਾਲਾ
ਹੰਬੜਾਂ ਰੋਡ, ਲੁਧਿਆਣਾ।
happy4ustar@gmail.com
9914346204