ਰੱਬਾ-ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ
ਰੱਬਾ-ਰੱਬਾ ਮੀਂਹ ਵਰਸਾ
ਕਿੰਨੇ ਚਿਰ ਤੋਂ ਔੜ ਜਿਹੀ ਆ
ਵਰਖਾ ਦੀ ਹੁਣ ਲੋੜ ਜਿਹੀ ਆ
ਬੱਦਲ਼ਾਂ ਦੀ ਘਣਘੋਰ ਲਿਆ
ਰੱਬਾ-ਰੱਬਾ ਮੀਂਹ ਵਰਸਾ
ਫਸਲਾਂ ਹਰੀਆਂ ਭਰੀਆਂ ਕਰਦੇ
ਖੇਤਾਂ ਵਿੱਚ ਹਰਿਆਲੀ ਭਰਦੇ
ਦੂਣੇ ਕਰਦੇ ਸਾਡੇ ਚਾਅ
ਰੱਬਾ-ਰੱਬਾ ਮੀਂਹ ਵਰਸਾ
ਜੰਗਲ਼ਾਂ ਦੇ ਵਿੱਚ ਮੋਰ ਨਚਾਦੇ
ਕਣੀਆਂ ਜ਼ੋਰੋ ਜ਼ੋਰ ਲਿਆਦੇ
ਪੱਕਣ ਪੂੜੇ ਖੀਰ ਕੜਾਹ
ਰੱਬਾ-ਰੱਬਾ ਮੀਂਹ ਵਰਸਾ
ਸਭ ਨੂੰ ਖੁਸ਼ੀਆਂ ਦੇ ਵਿੱਚ ਰੰਗਦੇ
ਰਣਜੀਤ ਦੇ ਆੜੀ ਇਹੋ ਮੰਗਦੇ
ਸੱਤਰੰਗੀ ਤੂੰ ਪੀਂਘ ਚੜ੍ਹਾ
ਰੱਬਾ-ਰੱਬਾ ਮੀਂਹ ਵਰਸਾ
ਰਣਜੀਤ ਸਿੰਘ ਹਠੂਰ
ਸੰਪਰਕ 99155-13137