ਦਿਲ ਵਿੱਚ ਸਾਡੇ ਵਸਦਾ ਹੈਂ ਤੂੰ
ਬੇਵਫਾ ਸਾਨੂੰ ਕਿਓਂ ਦੱਸਦਾ ਹੈਂ ਤੂੰ
ਲੱਗਕੇ ਮਗਰ ਸ਼ਰੀਕਾਂ ਦੇ
ਤਾਅਨੇਂ ਮੇਹਨੇਂ ਕਸਦਾ ਹੈਂ ਤੂੰ
ਅੱਖੀਓਂ ਸਾਡੇ ਡਿੱਗਦੇ ਅੱਥਰੂ
ਬੁੱਲ੍ਹਾਂ ਦੇ ਵਿੱਚ ਹੱਸਦਾ ਹੈਂ ਤੂੰ
ਕਰਕੇ ਕੌਲ਼ ਨਿਭਾਓਂਦਾ ਨਾਹੀਂ
ਫ਼ਰਜ਼ਾਂ ਤੋਂ ਫੇਰ ਨੱਸਦਾ ਹੈਂਂ ਤੂੰ
ਵਾਅਦਾ ਕਰਕੇ ਭੁੱਲ ਜਾਂਨੈਂ, ਸਿੱਧੂ
ਆਪੇ ਵਿੱਚ ਜਾਲ ਦੇ ਫਸਦਾ ਹੈਂ ਤੂੰ
ਕਿਉਂ ਮੈਨੂੰ ਤੜਫਾਵੇਂ, ਮਲੋਟੀਆ,
ਫੇਰ ਵਾਂਗ ਫ਼ੋੜੇ ਦੇ ਰਸਦਾ ਹੈਂ ਤੂੰ
ਦਿਲ ਵਿੱਚ ਸਾਡੇ ਵਸਦਾ ਹੈ ਤੂੰ
ਬੇਵਫਾ ਸਾਨੂੰ ਕਿਓਂ ਦੱਸਦਾ ਹੈਂ ਤੂੰ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505