ਸਾਰੀ ਅਠਾਰਵੀਂ ਸਦੀ ਸਿੱਖਾਂ ਲਈ ਬੜੀ ਕਰੜੀ ਪ੍ਰੀਖਿਆ ਦਾ ਸਮਾਂ ਰਿਹਾਂ ਹੈ। ਇਕ ਪਾਸੇ ਮੁਗਲ, ਦੁਰਾਨੀ, ਈਰਾਨੀ ਤੇ ਅਫ਼ਗ਼ਾਨ ਪੰਜਾਬ ਵਿੱਚ ਆਪਣੇ ਆਪ ਨੂੰ ਤਕੜਾ ਕਰਨ ਦਾ ਯਤਨ ਕਰ ਰਹੇ ਸਨ। ਦੂਜੇ ਪਾਸੇ ਦੇਸ਼ ਆਜ਼ਾਦ ਕਰਨ ਲਈ ਇਥੋਂ ਦੇ ਵਸਨੀਕਾਂ ਲਈ ਜਦੋਂ ਜਹਿਦ ਨੂੰ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਰਾਜ ਦੀ ਸਥਾਪਨਾ ਦੇ ਵਿਚ ਬਹੁਤ ਸਿੱਖਾਂ ਦਾ ਕਤਲ ਹੋਇਆ
ਇਨ੍ਹਾਂ ਮਹਾਨ ਸਿਖਾਂ ਦੀ ਸ਼ਹਾਦਤ ਵਿਚ ਇਕ ਤਾਰੂ ਸਿੰਘ ਵੀ ਸਨ।
ਭਾਈ ਤਾਰੂ ਸਿੰਘ ਇਕ ਮਾਝੇ ਦੇ ਪਿੰਡ ਪਹੂਲਾ ਦੇ ਵਸਨੀਕ ਸਨ। ਖੇਤੀ ਕਰ ਕੇ ਨਾਮ ਜਪ ਕੇ ਸ਼ਾਂਤੀ ਨਾਲ ਜੀਵਨ ਬਤੀਤ ਕਰਦੇ ਸਨ। ਆਏ ਗਏ ਖਾਲਸੇ ਦੀ ਸੇਵਾ ਕਰਦੇ ਤੇ ਰਾਤ ਨੂੰ ਰਹਿਣ ਦੀ ਥਾਂ ਦੇਂਦੇ ਸਨ। ਜਦੋਂ ਸਰਕਾਰੀ ਐਲਾਨ ਹੋ ਗਿਆ ਜੋਂ ਵੀ ਸਿੱਖਾਂ ਦਾ ਸਿਰ ਲੈ ਕੇ ਆਏਗਾ ਉਂਸ ਨੂੰ ਇਨਾਮ ਮਿਲੇਗਾ। ਭਾਈ ਤਾਰੂ ਸਿੰਘ ਜੀ ਦਾ ਪਿੰਡ ਵਿਚ ਬਹੁਤ ਸਤਿਕਾਰ ਸੀ।
ਇਕ ਲਾਲਚੀ ਖੱਤਰੀ ਨਿਰੰਜਨੀ ਨਿਕਲਿਆ ਜਿਸ ਨੇ ਲਹੌਰ ਦੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਪਿੰਡ ਇਕ ਸਿੱਖ ਵਸਦਾ ਹੈ। ਜਿਸ ਕੋਲ ਡਾਕੂ ਆ ਕੇ ਠਹਿਰਦੇ ਹਨ ਇਲਾਕੇ ਨੂੰ ਵਖਤ ਪਾਇਆ ਹੋਇਆ ਹੈ
ਉਸ ਦੀ ਸ਼ਿਕਾਇਤ ਤੇ ਜ਼ਕਰੀਆ ਖਾਨ ਨੇ ਤੁਰੰਤ ਭਾਈ ਜੀ ਗਿਰਫ਼ਤਾਰ ਕਰਕੇ ਸਾਹਮਣੇ ਪੇਸ਼ ਦਾ ਹੂਕਮ ਕਰ ਦਿੱਤਾ।
ਜਦੋਂ ਫੋਜ਼ ਭਾਉ ਜੀ ਗਿਰਫ਼ਤਾਰ ਕਰਨ ਲਈ ਪਹੁੰਚੀ ਸਾਰੇ ਪਿੰਡ ਦੇ ਲੋਕਾਂ ਨੇ ਭਾਈ ਸਾਹਿਬ ਦੇ ਖੜੇ ਹੋ ਗਏ ਤੇ ਭਾਈ ਤਾਰੂ ਸਿੰਘ ਜੀ ਨੇ ਸਭ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ। ਫੋਜ਼ ਭਾਈ ਸਾਹਿਬ ਨੂੰ ਲੈਹੈਂ ਚਲੀ ਗਈ।
ਲਾਹੌਰ ਲਿਆ ਕੇ ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖਾਨ ਦੇ ਅੱਗੇ ਪੇਸ਼ ਕੀਤਾ ਗਿਆ। ਖਾਨ ਨੇ ਆਖਿਆ ਤੁਸੀਂ ਸਿੱਖਾਂ ਦੀ ਮਦਦ ਕਰਦੇ ਹੋ।
ਭਾਈ ਜੀ ਨੇ ਬੜੀ ਦਲੇਰੀ ਨਾਲ ਆਖਿਆ ਕੇਵਲ ਥਾਂ ਹੀ ਨਹੀਂ ਮੈਂ ਸਗੋਂ ਆਪਣੀ ਪੂਰੀ ਵਿਚ ਅਨੁਸਾਰ ਸੇਵਾ ਵੀ ਕਰਦਾ ਹਾਂ। ਖਾਲਸਾ ਦੇ ਸੇਵਾ ਕਰਨਾ ਮੈਂ ਆਪਣਾ ਧਰਮ ਸਮਝਦਾ ਹਾਂ।
ਸੂਬੇ ਨੇ ਕਿਹਾ ਅੱਜ ਤੋਂ ਤੁਸੀ ਸਾਨੂੰ ਵਿਸ਼ਵਾਸ ਦਿਵਾ ਸਕਦੇ ਹੋ ਆਖਿਆ ਨਾ ਕਰੋਗੇ।
ਭਾਈ ਤਾਰੂ ਸਿੰਘ ਜੀ ਕਿਹਾ ਬਿਲਕੁਲ ਨਹੀਂ। ਮੈਂ ਖਾਲਸਾ ਦੀ ਸੇਵਾ ਛੱਡਣਾ ਮੌਤ ਤੋਂ ਵੀ ਭੈੜੀ ਗੱਲ ਹੈ। ਭਾਈ ਸਾਹਿਬ ਦੀ ਗੱਲ ਸੁਣਕੇ ਜ਼ਕਰੀਆ ਖਾਨ ਨੇ ਕਾਜ਼ੀ ਨੂੰ ਹੂਕਮ ਦਿੱਤਾ ਇਹਦੇ ਸਿਰ ਦੇ ਵਾਲ ਕੱਟ ਦਿੱਤੇ ਜਾਣ
ਇਹ ਸਿੱਗੁ ਦਾ ਬਹੁਤ ਮਾਣ ਕਰਦਾ ਹੈ ਇਸ ਨੂੰ ਪਤਿਤ ਕੀਤਾ ਜਾਵੇ। ਭਾਈ ਸਾਹਿਬ ਇਹ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ ਸੀ ਕੋਈ ਉਹਨਾਂ ਦੇ ਕੇਸਾਂ ਬਾਰੇ ਆਖੇ । ਉਹਨਾਂ ਦੇ ਨੇਤਰ ਬੰਦ ਹੋ ਗਏ ਤੇ ਅਕਾਲ ਪੁਰਖ ਨਾਲ ਲਿਵ ਜੁੜ ਗਿਆ।
ਅਰਦਾਸ ਕੀਤੀ ਮੈਰੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇ।
ਜਦ ਸਰਕਾਰੀ ਆਦਮੀ ਕੇਸ ਕੱਤਲ ਕਰਨ ਲਈ ਨੇੜੇ ਆਇਆ ਤਾਂ ਭਾਈ ਤਾਰੂ ਸਿੰਘ ਜੀ ਨੇ ਜ਼ੋਰ ਦੀ ਲੱਤ ਮਾਰੀ। ਇਕ ਆਦਮੀ ਦੂਰ ਜਾ ਗਿਰਿਆ ਫੜਕਣ ਲੱਗ ਪਿਆ। ਇਹ ਦੇਖ ਕੇ ਕੲ,ਹੈ ਆਦਮੀਆਂ ਨੇ ਉਹਨੂੰ ਪਕੜ ਲਿਆ ਜਦੋਂ ਨਾਈ ਨੇੜੇ ਆਇਆ ਤਾਂ ਜ਼ੋਰ ਨਾਲ ਆਪਣਾ ਸਿਰ ਉਸ ਦੇ ਸਿਰ ਵਿਚ ਮਾਰਿਆ ਤੇ ਉਹ ਲਹੂ ਲੁਹਾਨ ਹੋ ਗਿਆ। ਇਸ ਤੇ ਮੋਚੀ ਸਦਿਆ ਗਿਆ ਤੇ ਉਸ ਨੂੰ ਆਖਿਆ ਇਸ ਦੀ ਖੋਪੜੀ ਦਾ ਉਪਰਲਾ ਹਿੱਸਾ ਰੰਬੀ ਨਾਲ ਉਤਾਰ ਦਿੱਤਾ ਜਾਵੇ। ਉਹਨੇ ਵੀ ਯਤਨ ਕੀਤਾ। ਕੁਝ ਇਤਿਹਾਸਕਾਰਾਂ ਲਿਖਦੇ ਹਨ ਰੰਬੀ ਨਾਲ ਉਹਦੇ ਸਿਰ ਦਾ ਉਪਰਲਾ ਹਿੱਸਾ ਉਤਾਰ ਦਿੱਤਾ ਗਿਆ। ਪਰ ਕੁਝ ਲਿਖਦੇ ਹਨ ਉਹਨਾਂ ਦਾ ਸਿਰ ਜਦ ਇਸ ਤਰ੍ਹਾਂ ਵੀ ਨਾ ਕੱਟਿਆ ਜਾ ਸਕਿਆ ਤਾਂ ਤਰਖਾਣ ਨੂੰ ਸੱਦ ਕੇ ਆਰੇ ਨਾਲ ਚਿਰਵਾ ਦਿੱਤਾ ਗਿਆ। ਭਾਈ ਤਾਰੂ ਸਿੰਘ ਦੇ ਸਿਰ ਦਾ ਸ਼ਹਿਰ ਵਿਚ ਜਲੂਸ ਕੱਢਿਆ ਗਿਆ ਤਾਂ ਕਿ ਬਾਕੀ ਦੇ ਸਿੱਖ ਸੁਣ ਕੇ ਡਰ ਜਾਣ। ਸਰਕਾਰ ਦੇ ਵਿਰੁੱਧ ਵਿਚ ਆਪਣੀ ਜਦੋਂ ਜਹਿਦ ਸ਼ਾਇਦ ਬੰਦ ਕਰ ਦੇਣ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਹਿਦਾ ਦੇ ਖੂਨ ਦੀ ਇਕ ਬੂੰਦ ਅਨੇਕਾਂ ਨਵੇਂ ਸ਼ਹੀਦ ਪੈਦਾ ਕਰਨ ਦਾ ਕਾਰਨ ਬਣ ਜਾਂਦੀ ਹੈ।
ਦਿੱਲੀ ਗੇਟ ਦੇ ਬਾਹਰ ਲਾਹੌਰ ਵਿਚ ਭਾਈ ਤਾਰੂ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਥਾਂ ਲਾਹੌਰ ਰੇਲਵੇ ਸਟੇਸ਼ਨ ਦੇ ਬਹੁਤ ਨੇੜੇ ਹੈ। ਇੱਥੇ ਸ਼ਹੀਦ ਗੰਜ ਗੁਰਦੁਆਰਾ ਬਣਿਆ ਹੋਇਆ ਹੈ।
ਭਾਈ ਤਾਰੂ ਸਿੰਘ ਸ਼ਹੀਦ ਦੀ ਸਾਖੀ ਤਾਂ ਬੱਚੇ ਬੱਚੇ ਦੇ ਮੂੰਹ ਤੇ ਹੈ। ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18