ਪੰਜਾਬ ਪਾਣੀਆਂ ਦਾ ਸੰਗਮ ਕਰਾਉਣਾ ਏ।
ਅਜੇ ਸਮਾਂ ਪਰਖ ਦਾ ਆਉਣਾ ਏ
ਝਨਾਬ ਤੇ ਆਸ਼ਕਾਂ ਗਿਧੇ ਪਾਉਣ ਗੇ।
ਦੁਨੀਆ ਨੂੰ ਪਿਆਰ ਸਮਝਾਉਣੇ ਨੇ।
ਬਾਕੀ ਹਿਸਾਬ ਕਮਾਉਣੇ ਨੇ।
ਭਾਰਤ ਦਾ ਨਕਸ਼ਾ ਨਵਾਂ ਬਣਾਉਣਾ ਏਂ।
ਨਾਦਰ ਸ਼ਾਹ ਨੂੰ ਫਿਰ ਮਾਰ ਭਜਾਉਣਾ ਹੈ।
ਔਰੰਗੇ ਵਰਗੇ ਦਾ ਸਾਹ ਸੁਕਾਉਣਾ ਏ।
ਫਰੰਗੀਆਂ ਨੂੰ ਫਿਰਤੋਪ ਉਡਾਉਣਾ ਏ।
ਅਬਦਾਲੀ ਨੂੰ ਦੋ ਹੱਥ ਵਟਾਉਣਾ ਏ।
ਮੁੜ ਬਾਈਧਾਰ ਨੂੰ ਪੱਟੀ ਪੜਾਉਣਾ ਏ।
ਸਮਾਂ ਅਜੇ ਹੋਰ ਪਰਖ ਦਾ ਆਉਣਾ ਹੈ।
ਅਜੇ ਘੜੀ ਪਰਖ ਦੀ ਆਉਣੀ ਹੈ।
ਯੁਧ ਵਿਚ ਇਕ ਇਕ ਖੜਕਾਉਣੀ ਹੈ।
ਚਮਕੌਰ ਦੇ ਵਿਚ ਹੌਲੀ ਮਨਾਉਣੀ ਹੈ।
ਹਰਿਮੰਦਰ ਨੂੰ ਰੋਸ਼ਨ ਕਰਾਉਣਾ ਹੈ।
ਰਾਣੀ ਝਾਂਸੀ ਨੇ ਮੈਦਾਨ ਆਉਣਾ ਹੈ।
ਸਿੱਖ ਇਤਹਾਸ ਨੂੰ ਤਾਜ਼ਾ ਕਰਵਾਉਣਾ ਹੈ। ਮੁੜ ਰਣਜੀਤ ਨਗਾਰਾ ਕਰਾਉਣਾ ਹੈ।
ਸਵਾ ਲੱਖ ਨਾਲ ਇਕ ਲੜ ਉਣਾ ਹੈ।
ਸਮਾਂ ਅਜੇ ਹੋਰ ਪਰਖ਼ ਦਾ ਆਉਣਾ ਹੈ।
ਸਿਰ ਧੜ ਗਲੀ ਵਿੱਚ ਆਉਣਾ ਹੈ।
ਨਲੂਆ , ਫੂਲਾ ਅਕਾਲੀ ਮੁੜ ਆਉਣਾ ਹੈ।
ਸਿੱਖ ਰਾਜ ਦਾ ਡੰਕਾ ਫਿਰ ਵਜਾਉਣਾ ਹੈ।
ਫਿਰ ਰਾਜ ਦਰਬਾਰ ਹੱਥ ਆਉਣਾ ਹੈ।
ਸਮਾਂ ਹੋਰ ੍ਪਰਖ ਵਾਲਾ ਆਉਣਾ ਹੈ।
ਵਿਛੜੇ ਧਾਮਾਂ ਨੂੰ ਆਜ਼ਾਦ ਕਰਵਾਗੇ।
ਮੁੜ ਉਥੇ ਹਰੀ ਜਸ ਗਾਵਾਂ ਗੇ।
ਦੁਸ਼ਮਨ ਨੂੰ ਮਾਰ ਹੋਸ਼ ਬੁਲਾਵਾਂਗੇ।
ਸਿਖਾਂ ਦੀ ਸ਼ਾਨ ਮੁੜ ਚਮਕਾਵਾਂਗੇ।
ਨਾਨਕਸ਼ਾਹੀ ਸਿੱਕਾ ਚਲਾਉਣਾ ਹੈ।
ਸਮਾਂ ਅਜੇ ਹੋਰ ਪਰਖ ਦਾ ਆਉਣਾਂ ਹੈ।
ਸਿੱਖ ਰਾਜ ਦੀ ਸਵੇਰ ਹੁਣ ਆਵੇਗੀ।
ਫੌਜ ਮੈਦਾਨੇ ਜੰਗ ਵਿੱਚ ਭਾਜੜ ਪਾਏਗੀ। ਦੁਸ਼ਮਨ ਧਰਤੀ ਤੇ ਹਾਹਾਕਾਰ ਮਚਾਏਗੀ।
ਖਾਲਸੇ ਹੱਥ ਫਿਰ ਵਾਂਗ ਡੋਰ ਆਏਗੀ।
ਸਮਾਂ ਅਜੇ ਹੋਰ ਪਰਖ ਦਾ ਆਉਣਾ ਹੈ।
ਫਿਰ ਕਾਲਕੀ ਅ ਤਾਰ ਨੇ ਆਉਣਾ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18