ਇੱਕ ਦੋ ਦਿਨ ਬੁਖਾਰ ਰਿਹਾ। ਦਵਾਈ ਨਾ ਵੀ ਲੈਂਦੇ ਤਾਂ ਵੀ ਠੀਕ ਹੋ ਜਾਂਦੇ। ਸਰੀਰ ਕੁਦਰਤੀ ਤੌਰ ‘ਤੇ ਸਿਹਤਮੰਦ ਹੋ ਜਾਂਦਾ। ਪਰ ਡਾਕਟਰ ਕੋਲ ਚਲੇ ਗਏ।
ਡਾਕਟਰ ਸਾਹਿਬ ਨੇ ਤੁਰੰਤ ਕਈ ਟੈਸਟ ਲਿਖ ਦਿਤੇ।
ਟੈਸਟ ਰਿਪੋਰਟ ਵਿਚ ਬੁਖਾਰ ਦਾ ਕੋਈ ਖਾਸ ਕਾਰਨ ਨਹੀਂ ਸੀ। ਪਰ ਕੋਲੇਸਟਰੋਲ ਤੇ ਸ਼ੂਗਰ ਥੋੜ੍ਹੇ ਵਧੇ ਹੋਏ ਨਿਕਲੇ।
ਜੋ ਕਿ ਆਮ ਆਦਮੀ ਵਿੱਚ ਥੋੜ੍ਹੀ-ਬਹੁਤ ਉਤਾਰ-ਚੜ੍ਹਾਵ ਵਾਲੀ ਗੱਲ ਹੁੰਦੀ ਹੈ।
ਬੁਖਾਰ ਤਾਂ ਚਲਾ ਗਿਆ… ਪਰ ਹੁਣ ਤੁਸੀਂ “ਬੁਖਾਰ ਵਾਲੇ ਮਰੀਜ਼” ਨਹੀਂ ਰਹੇ।
ਹੁਣ ਬਣ ਗਏ ਕੋਲੇਸਟਰੋਲਤੇ ਸ਼ੂਗਰ ਦੇ ਮਰੀਜ਼
ਡਾਕਟਰ ਨੇ ਕਿਹਾ – ਤੁਹਾਡਾ ਕੋਲੇਸਟਰੋਲ ਵੱਧ ਗਿਆ ਹੈ, ਸ਼ੂਗਰ ਵੀ ਥੋੜ੍ਹੀ ਵੱਧ ਹੈ।
ਤੁਸੀਂ “ਪ੍ਰੀ-ਡਾਇਬੈਟਿਕ” ਹੋ।
ਹੁਣ ਤੁਹਾਨੂੰ ਦਵਾਈਆਂ ਲੈਣੀਆਂ ਪੈਣਗੀਆਂ।
ਖਾਣ-ਪੀਣ ‘ਤੇ ਵੀ ਕਈ ਪਾਬੰਦੀਆਂ ਲੱਗ ਗਈਆਂ।
ਖਾਣ ਵਾਲੀਆਂ ਗੱਲਾਂ ਨਾ ਮੰਨੀਆਂ , ਪਰ ਦਵਾਈਆਂ ਲੈਣੀ ਕਦੇ ਨਹੀਂ ਭੁੱਲੇ।
ਤਿੰਨ ਮਹੀਨੇ ਹੋ ਗਏ। ਦੁਬਾਰਾ ਟੈਸਟ ਹੋਇਆ।
ਕੋਲੇਸਟਰੋਲ ਥੋੜ੍ਹਾ ਘਟਿਆ, ਪਰ ਹੁਣ ਬੀ.ਪੀ. ਵਧਿਆ ਹੋਇਆ ਸੀ।
ਉਸਦੇ ਲਈ ਵੀ ਦਵਾਈ ਮਿਲੀ।
ਹੁਣ ਦਵਾਈਆਂ ਦੀ ਗਿਣਤੀ ਹੋ ਗਈ 3
ਇਹ ਸਭ ਸੁਣਕੇ ਚਿੰਤਾ ਵਿੱਚ ਡੁੱਬ ਗਏ – “ਹੁਣ ਕੀ ਹੋਏਗਾ?”
ਇਸ ਚਿੰਤਾ ਨੇ ਨੀਂਦ ਉਡਾ ਦਿੱਤੀ।
ਡਾਕਟਰ ਨੇ ਨੀਂਦ ਦੀ ਵੀ ਦਵਾਈ ਦੇ ਦਿੱਤੀ।
ਹੁਣ ਗਿਣਤੀ 4 ਹੋ ਗਈ
ਦਵਾਈਆਂ ਖਾ-ਖਾ ਕੇ ਪੇਟ ਵਿੱਚ ਜਲਣ ਹੋਣ ਲੱਗੀ।
ਡਾਕਟਰ ਨੇ ਕਿਹਾ – ਖਾਣ ਤੋਂ ਪਹਿਲਾਂ ਖਾਲੀ ਪੇਟ ਗੈਸ ਦੀ ਗੋਲੀ ਵੀ ਲੈਣੀ ਪਵੇਗੀ।
ਹੁਣ ਗਿਣਤੀ 5
6 ਮਹੀਨੇ ਹੋ ਗਏ। ਇਕ ਦਿਨ ਸੀਨੇ ਵਿੱਚ ਦਰਦ ਹੋਇਆ।
ਤੁਸੀਂ ਹਸਪਤਾਲ ਭੱਜੇ।
ਡਾਕਟਰ ਨੇ ਕਿਹਾ – “ਟਾਈਮ ‘ਤੇ ਆ ਗਏ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।”
ਹੋਰ ਮਹਿੰਗੇ ਟੈਸਟ, ਹੋਰ ਦਵਾਈਆਂ
ਹੋਣੀ ਅਜਿਹੀ ਹੋਈ ਕਿ ਹੁਣ ਦਿਲ ਦੀਆਂ ਦੋ ਹੋਰ ਦਵਾਈਆਂ ਲੱਗ ਗਈਆਂ।
ਇੱਕ ਐਂਡੋਕ੍ਰਾਈਨੋਲੋਜਿਸਟ ਕੋਲ ਵੀ ਜਾਣਾ ਪਿਆ।
ਦਵਾਈਆਂ ਦੀ ਗਿਣਤੀ ਹੋ ਗਈ 7
ਐਂਡੋਕ੍ਰਾਈਨੋਲੋਜਿਸਟ ਨੇ ਸ਼ੂਗਰ ਲਈ ਹੋਰ ਦਵਾਈ ਅਤੇ ਥਾਇਰਾਇਡ ਵੱਧਣ ਦੇ ਕਾਰਨ ਹੋਰ ਇੱਕ ਦਵਾਈ ਲਿਖ ਦਿੱਤੀ।
ਹੁਣ 9 ਦਵਾਈਆਂ
ਹੁਣ ਆਪਣੇ ਆਪ ਨੂੰ ਸਮਝਣ ਲੱਗ ਪਏ –
ਮੈਂ ਦਿਲ ਦਾ ਮਰੀਜ਼ ਹਾਂ, ਸ਼ੂਗਰ ਦਾ ਮਰੀਜ਼ ਹਾਂ, ਨੀਂਦ ਦਾ ਮਰੀਜ਼ ਹਾਂ, ਗੈਸ ਦਾ, ਥਾਇਰਾਇਡ ਦਾ, ਕਿਡਨੀ ਦਾ…
ਅਸਲ ਚੀਜ਼ ਕਦੇ ਦੱਸੀ ਹੀ ਨਹੀਂ ਗਈ ਕਿ –
ਤੁਸੀਂ ਆਪਣੀ ਜੀਵਨਸ਼ੈਲੀ, ਆਤਮ ਵਿਸ਼ਵਾਸ ਅਤੇ ਇੱਛਾ ਸ਼ਕਤੀ ਨਾਲ ਵੀ ਸਿਹਤਮੰਦ ਰਹਿ ਸਕਦੇ ਹੋ।
ਸਿਰਫ ਇਹ ਦੱਸਿਆ ਗਿਆ ਕਿ ਤੁਸੀਂ “ਗੰਭੀਰ ਰੋਗੀ” ਹੋ।
ਤੁਸੀਂ ਨਿਰਬਲ ਹੋ, ਅਸਮਰਥ ਹੋ, ਟੁੱਟ ਚੁੱਕੇ ਹੋ।
6 ਹੋਰ ਮਹੀਨੇ ਬੀਤ ਗਏ।
ਹੁਣ ਦਵਾਈਆਂ ਦੇ ਸਾਈਡ ਇਫੈਕਟਸ ਕਾਰਨ ਪੇਸ਼ਾਬ ਵਿੱਚ ਸਮੱਸਿਆ ਆਈ।
ਕਿਡਨੀ ਟੈਸਟ ਕਰਵਾਏ।
ਕ੍ਰੀਏਟਿਨਿਨ ਵਧਾ ਹੋਇਆ।
2 ਹੋਰ ਦਵਾਈਆਂ।
ਹੁਣ ਗਿਣਤੀ 11
ਹੁਣ ਰੋਟੀ ਘੱਟ ਖਾ ਰਹੇ ਹੋ, ਦਵਾਈ ਵੱਧ।
ਅਤੇ ਇਹ ਸਾਰੀਆਂ ਦਵਾਈਆਂ ਹੌਲੇ-ਹੌਲੇ ਮੌਤ ਵੱਲ ਲੈ ਜਾ ਰਹੀਆਂ ਹਨ।
ਜੇ ਪਹਿਲੀ ਵਾਰ ਡਾਕਟਰ ਕਹਿੰਦੇ –
“ਚਿੰਤਾ ਦੀ ਕੋਈ ਗੱਲ ਨਹੀਂ। ਇਹ ਹਲਕਾ ਬੁਖਾਰ ਹੈ। ਦਵਾਈ ਦੀ ਲੋੜ ਨਹੀਂ। ਕੁਝ ਦਿਨ ਅਰਾਮ ਕਰੋ, ਪਾਣੀ ਪੀਓ, ਫਲ-ਸਬਜ਼ੀਆਂ ਖਾਓ, ਸਵੇਰੇ ਟਹਿਲੋ।”
ਤਾਂ?
→ ਫਿਰ ਡਾਕਟਰ ਅਤੇ ਦਵਾਈ ਕੰਪਨੀਆਂ ਦਾ ਪੇਟ ਕਿਵੇਂ ਭਰਦਾ?
–🔍 ਹੁਣ ਮੁੱਦਾ ਇਹ ਹੈ ਕਿ:
ਕਿਸ ਆਧਾਰ ‘ਤੇ ਡਾਕਟਰ ਮਰੀਜ਼ ਨੂੰ
“ਕੋਲੇਸਟਰੋਲ, ਹਾਈ ਬੀਪੀ, ਸ਼ੂਗਰ, ਦਿਲ, ਕਿਡਨੀ” ਦੇ ਰੋਗੀ ਘੋਸ਼ਿਤ ਕਰ ਰਹੇ ਹਨ❓
ਇਹ ਮਾਪਦੰਡ ਕੌਣ ਤੈਅ ਕਰਦਾ
ਇਹੀ ਹੈ ਅੱਜ ਦੀ
💊 “ਅੱਤ-ਆਧੁਨਿਕ ਚਿਕਿਤਸਾ ਪ੍ਰਣਾਲੀ” 💊
ਸੋਚੋ… ਤੇ ਸੋਚਣਾ ਸ਼ੁਰੂ ਕਰੋ…!!

ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
ਅਫ਼ਸਰ ਕਲੋਨੀ ਸੰਗਰੂਰ
9417422349