ਕਿਰਤ ਦਾ ਵੇਖੋ ਕਿਹਾ ਦਸਤੂਰ ਹੈ।
ਕਿਰਤੀ ਬੰਦਾ ਬਹੁਤ ਹੀ ਮਜਬੂਰ ਹੈ।
ਕਿਰਤ ਕਰਦਾ ਹੰਭ ਗਿਆ ਹੈ ਜਾਪਦਾ
ਥੱਕ ਕੇ ਉਹ ਹੋ ਗਿਆ ਹੁਣ ਚੂਰ ਹੈ।
ਕਿਰਤ ਕਰਦੇ ਨੂੰ ਨਾ ਕੋਈ ਪੁੱਛਦਾ
ਵਿਹਲਾ ਨੇਤਾ ਹੋ ਰਿਹਾ ਮਸ਼ਹੂਰ ਹੈ।
ਕਿਰਤੀ ਭਾਈ ਲਾਲੋ ਨੂੰ ਵੇਖੋ ਜ਼ਰਾ
ਚਮਕਦਾ ਹੈ ਨਾਮ ਵਾਂਗਰ ਨੂਰ ਹੈ।
ਅੱਜ ਨਹੀਂ ਤਾਂ ਕੱਲ੍ਹ ਸੁਣਸੀ ਰੱਬ ਵੀ
ਕਿਰਤ ਨੂੰ ਪੈਣਾ ਤਾਂ ਇੱਕ ਦਿਨ ਬੂਰ ਹੈ।
ਲੋਭੀ ਬੰਦੇ ਦੀ ਕਦੇ ਭੁੱਖ ਨਾ ਮਿਟੇ
ਕਿਰਤੀ ਹੈ ਜੋ ਸਬਰ ਨਾਲ ਭਰਪੂਰ ਹੈ।
ਮਹਿਕਦਾ ਮੁੜ੍ਹਕਾ ਹਮੇਸ਼ਾ ਕਿਰਤ ਦਾ
ਮਲਿਕ ਭਾਗੋ ਗੰਦਗੀ ਦਾ ਸੂਰ ਹੈ।
ਕਿਰਤ ਦਾ ਰੁਤਬਾ ਪੂਜਾ ਦੇ ਵਾਂਗਰਾਂ
ਰੱਬ ਦਾ ਘਰ ਵਿਹਲੜਾਂ ਲਈ ਦੂਰ ਹੈ।
ਨਾਲ ਦੇਰੀ ਦੇ ਹੀ ਕਿਰਤੀ ਨੂੰ ਭਾਵੇਂ
ਫ਼ਲ ਤਾਂ ਇੱਕ ਦਿਨ ਮਿਲਣਾ ਜ਼ਰੂਰ ਹੈ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015