ਪਾਣੀ ਮੰਗੇ ਹਰਿਆਣਾ ,ਪੰਜਾਬ ਕੋਲੋਂ,
ਹੁਣ ਖੋਲ੍ਹ ਦਿਓ ਓਧਰ ਨੂੰ ਬੰਨ ‘ਪੱਤੋ’।
ਕਰੇ ‘ਕੱਠਾ ਆਪਣੇ ਟੋਭਿਆਂ ਵਿੱਚ,
ਗੱਲ ਸੁਣ ਲਵੇ ਕਰਕੇ ਕੰਨ ‘ਪੱਤੋ’।
ਮੁਕ ਜਾਣਗੇ ਝਗੜੇ ਪਾਣੀਆਂ ਦੇ,
ਨਾ ਲੱਗੂ ਫੇਰ ਕੋਈ ਸੰਨ੍ਹ ‘ਪੱਤੋ’।
ਵੱਡੇ ਭਾਈ ਦੀ ਸੁਣੇ ਹੁਣ ਭਾਈ ਛੋਟਾ,
ਲਵੇ ਗੱਲ ਕੀਮਤੀ ਉਹ ਮੰਨ ‘ਪੱਤੋ’।
ਸਿਆਸਤ ਬੰਦ ਹੋਵੇ ਹੁਣ ਪਾਣੀਆਂ ‘ਤੇ,
ਸੁਲਝ ਜਾਣਗੇ ਮਸਲੇ ਜੋ ਹਨ ‘ਪੱਤੋ’।
ਹਰਪ੍ਰੀਤ ਪੱਤੋ
94658-21417